Site icon Dainik Savera Punjab

ਮੋਹਾਲੀ-ਚੰਡੀਗੜ੍ਹ ਤੋ ਵੱਡੀ ਰੇਡ ਸਾਹਮਣੇ, 7 ਬੰਗਾਲ ਦੀ ਕੁੜੀਆਂ ਨੂੰ ਬਚਾਇਆ ਤੇ 5 ਗ੍ਰਿਫ਼ਤਾਰ

ਪੰਜਾਬ ਡੈਸਕ (ਦੈਨਿਕ ਸਵੇਰਾ): ਜ਼ੀਰਕਪੁਰ ਵਿੱਚ ਪੁਲਿਸ ਨੇ ਦੇਹ ਵਪਾਰ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਹੋਟਲ (R.K. Grand) ‘ਤੇ ਰੇਡ ਕੀਤੀ। ਰੇਡ ਦੌਰਾਨ ਪੁਲਿਸ ਨੇ 7 ਕੁੜੀਆਂ ਨੂੰ ਬਚਾਇਆ ਅਤੇ ਹੋਟਲ ਦੇ 5 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ।

ਜ਼ੀਰਕਪੁਰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਚੰਡੀਗੜ੍ਹ ਦੇ ਬਿਲਕੁਲ ਨੇੜੇ ਸਥਿਤ ਇੱਕ ਸੈਟੇਲਾਈਟ ਟਾਊਨ ਹੈ। ਇਹ ਚੰਡੀਗੜ੍ਹ–ਦਿੱਲੀ ਰੂਟ ‘ਤੇ ਪੈਂਦਾ ਹੈ ਅਤੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਆਉਣ ਵਾਲਾ ਮੁੱਖ ਸ਼ਹਿਰ ਹੈ।

ਜਲੰਧਰ ‘ਚ ਹੋਇਆ ਜ਼ੋਰਦਾਰ ਧਮਾਕਾ, 2 ਜ਼ਖ਼ਮੀ- 1ਫਰਾਰ, ਕੀ ਕਾਰਨ ਰਹੇ ਪੜੋਂ ਪੁਰੀਂ ਖ਼ਬਰ

 

ਪੁਲਿਸ ਅਧਿਕਾਰੀ ਦੇ ਮੁਤਾਬਕ, ਇਹ ਰੇਡ ਟ੍ਰੈਫ਼ਿਕ ਪੁਲਿਸ ਅਤੇ ਜ਼ੀਰਕਪੁਰ ਪੁਲਿਸ ਨੇ ਮਿਲ ਕੇ ਕੀਤੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਬਚਾਈਆਂ ਗਈਆਂ ਕੁੜੀਆਂ ਪੱਛਮੀ ਬੰਗਾਲ ਦੀਆਂ ਹਨ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਇੱਥੇ ਕੌਣ ਲੈ ਕੇ ਆਇਆ ਸੀ ਅਤੇ ਉਸ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

 

ਪੁਲਿਸ ਇਹ ਵੀ ਵੇਖ ਰਹੀ ਹੈ ਕਿ ਕੀ ਇਹ ਮਾਮਲਾ ਪਹਿਲਾਂ ਦਰਜ ਹੋਏ ਕਿਸੇ ਹੋਰ ਕੇਸ ਨਾਲ ਜੁੜਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ਖ਼ਿਲਾਫ਼ 2 ਸਾਲ ਪਹਿਲਾਂ ਵੀ ਕੇਸ ਦਰਜ ਹੋਏ ਸਨ, ਜਿਨ੍ਹਾਂ ਦੀ ਜਾਂਚ ਮੁੜ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ‘ਤੇ ਨਵੀਆਂ ਧਾਰਾਵਾਂ ਵੀ ਜੋੜੀਆਂ ਜਾਣਗੀਆਂ।

police-raid-rk-grand-hotel-prostitution

Exit mobile version