Punjab news
Punjab news

Punjab Police Raid : ਤਿਉਹਾਰਾਂ ਦੇ ਦਿਨਾਂ ਵਿੱਚ ਕੱਚੀ ਸ਼ਰਾਬ ਦੀ ਮੰਗ ਵਧ ਜਾਂਦੀ ਹੈ ਜਿਸ ਕਰਕੇ ਇਸ ਦਾ ਉਤਪਾਦਨ ਅਤੇ ਵਪਾਰ ਗੁਪਤ ਤੌਰ ’ਤੇ ਵਧ ਜਾਂਦਾ ਹੈ। ਦਰਿਆ ਦੇ ਕਿਨਾਰੇ ਕੱਚੀ ਸ਼ਰਾਬ ਤਿਆਰ ਕੀਤੀ ਜਾ ਰਹੀ ਹੋਣ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਅਤੇ ਐਕਸਾਈਜ ਵਿਭਾਗ ਨੇ ਸਾਂਝੀ ਰੇਡ ਕੀਤੀ।
ਇਸ ਕਾਰਵਾਈ ਦੌਰਾਨ ਲਗਭਗ 32 ਹਜ਼ਾਰ ਲੀਟਰ ਤੋਂ ਵੱਧ ਕੱਚੀ ਸ਼ਰਾਬ ਬਰਾਮਦ ਕੀਤੀ ਗਈ ਅਤੇ ਤੁਰੰਤ ਨਸ਼ਟ ਕਰਨ ਦਾ ਕੰਮ ਕੀਤਾ ਗਿਆ। ਇਸ ਮਾਮਲੇ ਵਿੱਚ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਇਹ ਕਾਰਵਾਈ ਤਿਉਹਾਰੀ ਮੌਸਮ ਦੌਰਾਨ ਜਨਤਕ ਸੁਰੱਖਿਆ ਅਤੇ ਲੋਕਾਂ ਦੀ ਭਲਾਈ ਲਈ ਕੀਤੀ ਗਈ ਇੱਕ ਮਹੱਤਵਪੂਰਨ ਚਾਲ ਹੈ।