ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਿਸ ਤਹਿਤ ਧਰਮਕੋਟ ਪੁਲਿਸ ਨੇ 100 ਗ੍ਰਾਮ ਹੀਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ  ਕੀਤਾ ਗਿਆ ਹੈ ।  ਇਹ ਮਾਮਲਾ ਥਾਣਾ ਧਰਮਕੋਟ ਵਿੱਚ ਐਨਡੀਪੀਐਸ ਤਹਿਤ ਦਰਜ਼ ਕਰ ਲਿਆ।

ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਨੇ ਕਿਹਾ ਕਿ, ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ SSP ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਬਿੰਦਰ ਸਿੰਘ ਇੰਚਾਰਜ ਚੌਕੀ ਕਿਸ਼ਨਪੁਰਾ ਕਲਾਂ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਕਰ ਤਸ਼ਕਰਾਂ ਨੂੰ ਕਾਬੂ ਕਰ ਲਿਆ ਹੈ। 

 ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ  “ਚੰਦ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਅੰਮੀਵਾਲਾ ਜ਼ਿਲਾ ਮੋਗਾ ਅਤੇ ਕੁਲਦੀਪ ਕੌਰ ਉਰਫ ਮੋਟੋ ਪਤਨੀ ਸੁੱਖਾ ਸਿੰਘ ਵਾਸੀ ਮੂਲੇਵਾਲ ਅਰਾਈਆ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਜੋ ਕਿ ਹੈਰੋਇੰਨ ਵੇਚਣ ਦੇ ਆਦੀ ਹਨ।  ਅੱਜ ਇਹ ਆਪਣੇ ਮੋਟਰਸਾਇਕਲ ਨੰਬਰ  PB29 L 8582 ਤੇ ਸਵਾਰ ਹੋ ਕੇ ਸਿੱਧਵਾਂ ਗੇਟ ਸਾਇਡ ਤੋਂ ਆ ਰਹੇ ਹਨ। ਜਦੋਂ ਇਨ੍ਹਾਂ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕਿੰਗ ਕੀਤਾ ਤਾਂ ਇਹਨਾਂ ਕੋਲੋ ਕਾਫੀ ਮਾਮਰਾ ਵਿੱਚ ਨਸ਼ਾ ਮਿਲਿਆ।  ਮੋਟਰਸਾਇਕਲ ਸਵਾਰ ਚੰਦ ਸਿੰਘ ਅਤੇ ਕੁਲਦੀਪ ਕੌਰ ਉਰਫ ਮੋਟੋ ਨੂੰ ਕਾਬੂ ਕਰਕੇ ਇਹਨਾ ਦੇ ਕਬਜੇ ਵਿੱਚੋ 100 ਗਰਾਮ ਹੈਰੋਇੰਨ ਬਰਾਮਦ ਕੀਤੀ ਅਤੇ ਥਾਣਾ ਧਰਮਕੋਟ ਵਿੱਚ ਐਨਡੀਪੀਐਸ ਤਹਿਤ ਮਾਮਲਾ ਦਰਜ ਕਰਕੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਅਤੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਪੁੱਛਗਿਛ ਕੀਤੀ ਜਾਵੇਗੀ।