Site icon Dainik Savera Punjab

ਮਾਦੂਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਨੇ ਵੇਨੇਜ਼ੂਏਲਾ ਦੀ ਜਨਤਾ ਨਾਲ ਜਤਾਈ ਹਮਦਰਦੀ

pm-modi-venezuela-acting

pm-modi-venezuela-acting

ਨੈਸ਼ਨਲ ਡੈਸਕ: ਹਾਲ ਹੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੇਨੇਜ਼ੂਏਲਾ ਦੀ ਅਸਥਾਈ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਹਾਂ ਨੇ ਭਾਰਤ-ਵੇਨੇਜ਼ੂਏਲਾ ਵਿਚਕਾਰ ਦੋ ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਵਿਸਤਾਰ ਕਰਨ ਦੀ ਸਾਂਝੀ ਇੱਛਾ ਜਤਾਈ।

ਵੇਨੇਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਮਾਦੂਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅਸਥਾਈ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਨਾਲ ਗੱਲਬਾਤ ਕਰਕੇ ਦੋ ਪੱਖੀ ਸਬੰਧ ਮਜ਼ਬੂਤ ਕਰਨ ਦੀ ਸਹਿਮਤੀ ਜਤਾਈ, ਜਦਕਿ ਭਾਰਤ ਨੇ ਸਥਿਤੀ ‘ਤੇ ਚਿੰਤਾ ਜਤਾਉਂਦੇ ਹੋਏ ਸ਼ਾਂਤੀਪੂਰਨ ਸੰਵਾਦ ਦੀ ਅਪੀਲ ਕੀਤੀ।

ਅਮਰੀਕਾ ‘ਚ ਚਾਹ ਵੇਚ ਕੇ ਕਮਾ ਰਿਹਾ ਨੌਜਵਾਨ 31 ਹਜ਼ਾਰ ਰੁਪਏ ਰੋਜ਼ਾਨਾ

ਵੇਨੇਜ਼ੂਏਲਾ ਦੀ ਫੌਜ ਅਤੇ ਪੁਲਿਸ ਨੇ 28 ਜਨਵਰੀ ਨੂੰ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਪ੍ਰਤੀ ਆਪਣੀ ਵਫ਼ਾਦਾਰੀ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਦੀ ਅਸਥਾਈ ਸਰਕਾਰ ਦੀ ਪਕੜ ਹੋਰ ਮਜ਼ਬੂਤ ਹੋਈ। ਰੱਖਿਆ ਮੰਤਰੀ ਵਲਾਦੀਮੀਰ ਪਾਦਰੀਨੋ ਨੇ ਉਨ੍ਹਾਂ ਨੂੰ ਫੌਜੀ ਨਿਸ਼ਾਨੀਆਂ ਭੇਟ ਕਰਦਿਆਂ ਉਨ੍ਹਾਂ ਨੂੰ ਕਮਾਂਡਰ ਇਨ ਚੀਫ਼ ਵਜੋਂ ਸਵੀਕਾਰਿਆ।

ਡੈਲਸੀ ਰੋਡਰੀਗਜ਼ ਨੇ ਅਮਰੀਕਾ ਵੱਲੋਂ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਦੀ ਗ੍ਰਿਫ਼ਤਾਰੀ ਨੂੰ “ਕੂਟਨੀਤਿਕ ਸਬੰਧਾਂ ‘ਤੇ ਦਾਗ਼” ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸੰਵਾਦ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।

ਅਮਰੀਕੀ ਦਸਤਾਵੇਜ਼ਾਂ ‘ਚ ਜੈਫਰੀ ਐਪਸਟਿਨ ਮਾਮਲੇ ਭਾਰਤੀ ਫਿਲਮ ਨਿਰਦੇਸ਼ਕ ਮੀਰਾ ਨਾਇਰ ਦਾ ਜ਼ਿਕਰ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬਿਓ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਹੋਈ ਫੌਜੀ ਕਾਰਵਾਈ ਦਾ ਬਚਾਅ ਕੀਤਾ, ਜਿਸ ਵਿੱਚ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਲਿਆਂਦਾ ਗਿਆ। ਉਨ੍ਹਾਂ ‘ਤੇ ਨਸ਼ਾ ਤਸਕਰੀ ਅਤੇ ਅੱਤਵਾਦੀ ਸਾਜ਼ਿਸ਼ਾਂ ਦੇ ਦੋਸ਼ ਲਗਾਏ ਗਏ ਹਨ ਅਤੇ ਹੁਣ ਉਹ ਅਮਰੀਕਾ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।

pm-modi-venezuela-acting
Exit mobile version