Site icon Dainik Savera Punjab

BREAKING: ਟੇਕ ਆਫ਼ ਕਰਦਿਆਂ ਹੋਇਆ Plane Crash, ਮਚਿਆ ਹੜਕੰਪ

ਸੋਮਾਲੀਆ ਨਿਊਜ਼:  ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਅਦਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਾਲਾ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਨਾਲ ਇੱਕ ਭਿਆਨਕ ਹਾਦਸਾ ਟਲ ਗਿਆ। ਜਦੋਂ ਜਹਾਜ਼ ਟੇਕਆਫ਼ ਲਈ ਰਨਵੇਅ ‘ਤੇ ਗਿਆ, ਤਾਂ ਇਹ ਬੇਕਾਬੂ ਹੋ ਕੇ ਹਵਾਈ ਅੱਡੇ ਦੇ ਸਮੁੰਦਰੀ ਕੰਢੇ ‘ਤੇ ਜਾ ਟਕਰਾਇਆ।ਹਾਦਸੇ ਦੌਰਾਨ ਜਹਾਜ਼ ਦਾ ਅੱਗਲਾ ਹਿੱਸਾ ਅਤੇ ਇਕ ਵਿੰਗ ਬੁਰੇ ਤਰੀਕੇ ਨਾਲ ਨੁਕਸਾਨੀ ਹੋ ਗਏ, ਪਰ ਗਨੀਮਤ ਇਹ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ 55 ਲੋਕ ਸੁਰੱਖਿਅਤ ਰਹੇ। ਕੁਝ ਯਾਤਰੀਆਂ ਨੂੰ ਹਲਕੀ ਚੋਟਾਂ ਆਈਆਂ ਹਨ।

ਰੁਨਵੇਅ ਤੋਂ ਫਿਸਲਣ ਕਾਰਨ ਹਾਦਸਾ

ਜਾਣਕਾਰੀ ਮੁਤਾਬਕ, ਜਹਾਜ਼ ਟੇਕਆਫ਼ ਦੌਰਾਨ ਰਨਵੇਅ ‘ਤੇ ਫਿਸਲ ਕੇ ਸਮੁੰਦਰੀ ਕੰਢੇ ਦੀ ਕੰਕਰੀਟ ਕੰਧ ਨਾਲ ਟਕਰਾਇਆ। ਵਾਇਰਲ ਹੋ ਰਹੀ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਜਹਾਜ਼ ਸਮੁੰਦਰ ਤੋਂ ਸਿਰਫ਼ ਕੁਝ ਫੁੱਟ ਦੂਰੀ ‘ਤੇ ਰੁਕਿਆ। ਜੇ ਜਹਾਜ਼ ਕੰਧ ਪਾਰ ਕਰਦਾ, ਤਾਂ ਇਹ ਸਮੁੰਦਰ ਵਿੱਚ ਡਿੱਗ ਸਕਦਾ ਸੀ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।

READ ALSO :ਗੈਂਗਸਟਰਾਂ ਨੂੰ ਠੱਲ ਪਾਉਣ ਲਈ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ, ਸੂਚਨਾ ਦੇਣ ਵਾਲੇ ਨੂੰ ਮਿਲੇਗਾ ਕਰੋੜਾ ਰੁ. ਦਾ ਇਨਾਮ

ਤੁਰੰਤ ਰੈਸਕਿਊ ਕਾਰਵਾਈ

ਹਾਦਸੇ ਤੋਂ ਬਾਅਦ ਰੈਸਕਿਊ ਟੀਮ ਮੌਕੇ ‘ਤੇ ਪਹੁੰਚੀ ਅਤੇ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ। ਸੋਮਾਲੀਆ ਸਿਵਲ ਐਵੀਏਸ਼ਨ ਅਥਾਰਟੀ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਤੌਰ ‘ਤੇ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਜਾਂ ਤੇਜ਼ ਹਵਾਵਾਂ ਕਾਰਨ ਹੋ ਸਕਿਆ।ਇਹ ਹਾਦਸਾ ਯਾਤਰੀਆਂ ਲਈ ਖ਼ਤਰਨਾਕ ਹੋ ਸਕਦਾ ਸੀ, ਪਰ ਕੰਧ ਨਾਲ ਟਕਰਾਉਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਨਸ਼ੇ ਖਿਲਾਫ ਗਵਰਨਰ Gulab Chand Kataria ਦਾ ਪੈਦਲ ਮਾਰਚ ਬਣ ਰਿਹਾ ਲੋਕ ਲਹਿਰ

Exit mobile version