Ajit Pawar Plane Crash : ਰਿਪੋਰਟਾਂ ਅਨੁਸਾਰ, ਜਹਾਜ਼ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚ 3 ਯਾਤਰੀ ਤੇ 2 ਪਾਇਲਟ ਸ਼ਾਮਲ ਹਨ, ਜਿਨ੍ਹਾਂ ਵਿੱਚ ਅਜੀਤ ਪਵਾਰ ਵੀ ਸ਼ਾਮਲ ਹਨ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਜਲਦੀ ਹੀ ਇਸ ਬਾਰੇ ਅਧਿਕਾਰਤ ਐਲਾਨ ਕਰੇਗਾ। ਬਾਰਾਮਤੀ ਹਵਾਈ ਅੱਡੇ ‘ਤੇ ਉਤਰਦੇ ਸਮੇਂ ਜਹਾਜ਼ ਨੇ ਕੰਟਰੋਲ ਗੁਆ ਦਿੱਤਾ ਤੇ ਹਾਦਸਾਗ੍ਰਸਤ ਹੋ ਗਿਆ।
Updates
ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੇ ਸੀਐਮ ਦੇਵੇਂਦਰ ਫੜਨਵੀਸ ਤੋਂ ਲਈ ਜਾਣਕਾਰੀ
Ajit Pawar Plane Crash: ਮਹਾਰਾਸ਼ਟਰਾ ਸਰਕਾਰ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਸੰਪਰਕ ਕੀਤਾ ਅਤੇ ਬਾਰਾਮਤੀ ਜਹਾਜ਼ ਹਾਦਸੇ ਬਾਰੇ ਜਾਣਕਾਰੀ ਅਤੇ ਅਪਡੇਟਸ ਪ੍ਰਾਪਤ ਕੀਤੇ ਹਨ।
Ajit Pawar Plane Crash : ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਅਜੀਤ ਪਵਾਰ ਦੀ ਮੌਤ ‘ਤੇ ਜਤਾਇਆ ਦੁੱਖ
Ajit Pawar Plane Crash : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਇਆ ਦੁੱਖ
Shocked and saddened by the tragic news of the passing away of Maharashtra Deputy CM & NCP chief Sh. Ajit Pawar in a plane crash near Baramati.
— Sukhbir Singh Badal (@officeofssbadal) January 28, 2026
My heartfelt condolences to the Pawar family, his supporters, and the people of Maharashtra. May the Almighty grant eternal peace to his… pic.twitter.com/VZ0ZIEnqxb
ਅਜੀਤ ਪਵਾਰ ਦੀ ਪਤਨੀ ਅਤੇ ਭੈਣ ਬਾਰਾਮਤੀ ਲਈ ਰਵਾਨਾ
ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਸਮੇਤ ਪਵਾਰ ਪਰਿਵਾਰ ਦੇ ਸਾਰੇ ਮੈਂਬਰ ਬਾਰਾਮਤੀ ਲਈ ਰਵਾਨਾ ਹੋ ਗਏ ਹਨ। ਸ਼ਰਦ ਪਵਾਰ ਅਤੇ ਸੁਪ੍ਰਿਆ ਸੁਲੇ ਦਿੱਲੀ ਵਿੱਚ ਹਨ ਅਤੇ ਆਪਣੇ ਪੂਰੇ ਪਰਿਵਾਰ ਨਾਲ ਬਾਰਾਮਤੀ ਲਈ ਰਵਾਨਾ ਹੋ ਗਏ ਹਨ।
#WATCH | A plane crash reported in Baramati, Maharashtra. More details awaited.
— ANI (@ANI) January 28, 2026
Visuals from the spot. pic.twitter.com/xkx0vtY5cp
ਅਜੀਤ ਪਵਾਰ ਸਵੇਰੇ 8 ਵਜੇ ਮੁੰਬਈ ਤੋਂ ਹੋਏ ਸਨ ਰਵਾਨਾ
ਰਿਪੋਰਟਾਂ ਅਨੁਸਾਰ, ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡ ਜਹਾਜ਼ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਸਨ। ਅਜੀਤ ਪਵਾਰ ਸਵੇਰੇ 8 ਵਜੇ ਮੁੰਬਈ ਤੋਂ ਬਾਰਾਮਤੀ ਲਈ ਰਵਾਨਾ ਹੋਏ ਸਨ।
- ਲੈਂਡਿੰਗ ਦੌਰਾਨ ਜਹਾਜ਼ ਨੇ ਗਵਾਇਆ ਸੰਤੁਲਨ
ਰਿਪੋਰਟਾਂ ਅਨੁਸਾਰ, ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਦਾ ਜਹਾਜ਼ ਬਾਰਾਮਤੀ ਹਵਾਈ ਅੱਡੇ ‘ਤੇ ਉਤਰ ਰਿਹਾ ਸੀ। ਇਸ ਦੌਰਾਨ ਜਹਾਜ਼ ਸੰਤੁਲਨ ਗੁਆ ਬੈਠਾ ਅਤੇ ਹਾਦਸਾਗ੍ਰਸਤ ਹੋ ਗਿਆ, ਜਿਸ ਪਿੱਛੋਂ ਜਹਾਜ਼ ਨੂੰ ਅੱਗ ਲੱਗਣ ਕਾਰਨ ਸਵਾਰਾਂ ਦੀ ਮੌਤ ਹੋ ਗਈ। - ਉਪ ਮੁੱਖ ਮੰਤਰੀ ਨੇ ਅੱਜ ਬਾਰਾਮਤੀ ਵਿੱਚ ਕਰਨੀਆਂ ਸਨ ਚਾਰ ਰੈਲੀਆਂ
ਉਪ ਮੁੱਖ ਮੰਤਰੀ ਅਜੀਤ ਪਵਾਰ ਅੱਜ ਬਾਰਾਮਤੀ ਦਾ ਦੌਰਾ ਕਰ ਰਹੇ ਹਨ, ਜਿੱਥੇ ਚਾਰ ਮਹੱਤਵਪੂਰਨ ਪ੍ਰਚਾਰ ਰੈਲੀਆਂ ਤਹਿ ਕੀਤੀਆਂ ਗਈਆਂ ਹਨ।


