Site icon Dainik Savera Punjab

ਪਟਿਆਲਾ SSP ਵਰੁਣ ਸ਼ਰਮਾ ਛੁੱਟੀ ਤੋਂ ਪਰਤ ਕੇ ਮੁੜ ਡਿਊਟੀ ਸੰਭਾਲੇ

Patiala SSP Varun Sharma returns

Patiala SSP Varun Sharma returns from leave

ਪਟਿਆਲਾ ਨਿਊਜ਼ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਛੁੱਟੀ ‘ਤੇ ਰਹਿ ਰਹੇ ਪਟਿਆਲਾ SSP ਵਰੁਣ ਸ਼ਰਮਾ ਮੁੜ ਡਿਊਟੀ ਸੰਭਾਲ ਲਈ ਹਨ। ਛੁੱਟੀ ਤੋਂ ਪਰਤਦਿਆਂ ਹੀ SSP ਨੇ ਸਮੂਹ ਅਧਿਕਾਰੀਆਂ ਨਾਲ ਬੈਠਕ ਆਯੋਜਿਤ ਕੀਤੀ ਹੈ।

ਦੱਸਣਾ ਬਣਦਾ ਹੈ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਨਾਮਜ਼ਦਗੀਆਂ ਤੋਂ ਇੱਕ ਦਿਨ ਪਹਿਲਾਂ ਪਟਿਆਲਾ ਵਿੱਚ ਇਕ ਆਡੀਓ ਅਤੇ ਵੀਡੀਓ ਵਾਇਰਲ ਹੋਣ ਦਾ ਵਿਵਾਦ ਖੜਾ ਹੋ ਗਿਆ ਸੀ। ਇਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸ ਐਸ ਪੀ ਵਰੁਣ ਸ਼ਰਮਾ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਅਤੇ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ।

READ ALSO : MTP Kits ਦੀ ਗੈਰ-ਕਾਨੂੰਨੀ ਵਿਕਰੀ ਰੋਕਣ ਲਈ ਸਿਵਲ ਸਰਜਨ ਦੀ ਵਿਸ਼ੇਸ਼ ਮੀਟਿੰਗ

ਇਸ ਵਿਵਾਦ ਦੇ ਚੱਲਦੇ 10 ਦਸੰਬਰ ਨੂੰ SSP ਵਰੁਣ ਸ਼ਰਮਾ ਇਕ ਹਫਤੇ ਲਈ ਛੁੱਟੀ ‘ਤੇ ਚਲੇ ਗਏ ਸਨ। ਚੋਣ ਨਤੀਜਿਆਂ ਦੇ ਆਉਣ ਤੋਂ ਇੱਕ ਦਿਨ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ ਮੁੜ ਡਿਊਟੀ ਸੰਭਾਲੀ। SSP ਦੀ ਵਾਪਸੀ ਅਤੇ ਅਧਿਕਾਰੀਆਂ ਨਾਲ ਬੈਠਕ ਚੋਣ ਦੌਰਾਨ ਸ਼ਾਂਤੀ ਅਤੇ ਸੁਚਾਰੂ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ।

लाजुराह-पुछल में जमीन अधिग्रहण पर प्रदर्शन, महबूबा ने हस्तक्षेप मांगा

Patiala SSP Varun Sharma returns
Exit mobile version