Site icon Dainik Savera Punjab

ਪਟਿਆਲਾ SSP ਕਥਿਤ ਆਡੀਓ ਕਲਿੱਪ ਮਾਮਲਾ: SIT ਅੱਗੇ ਅਕਾਲੀ ਦਲ ਦੇ ਮੁੱਖ ਬੁਲਾਰੇ ਦੀ ਪੇਸ਼ੀ

ਪਟਿਆਲਾ ਦੇ ਐਸਐਸਪੀ ਨਾਲ ਜੁੜੇ ਕਥਿਤ ਆਡੀਓ ਕਲਿੱਪ ਮਾਮਲੇ ਵਿੱਚ ਵੱਡੀ ਤਰੱਕੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਬਤੌਰ ਸ਼ਿਕਾਇਤਕਰਤਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅੱਜ ਐਡੀਜੀਪੀ ਪਰਮਾਰ ਦੀ ਅਗਵਾਈ ਹੇਠ ਬਣਾਈ ਐਸਆਈਟੀ ਅੱਗੇ ਪੇਸ਼ ਹੋਏ। ਐਸਆਈਟੀ ਨੇ ਉਨ੍ਹਾਂ ਕੋਲੋਂ ਕਈ ਮਹੱਤਵਪੂਰਨ ਸਵਾਲ ਪੁੱਛੇ।

ਐਸਆਈਟੀ ਨੂੰ ਪਟੀਸ਼ਨ ਅਤੇ ਵੀਡੀਓ ਸੌਂਪੀਆਂ

ਐਸਆਈਟੀ ਅੱਗੇ ਪੇਸ਼ ਹੋਣ ਮਗਰੋਂ ਐਡਵੋਕੇਟ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੇ ਐਸਆਈਟੀ ਮੁਖੀ ਐਸਪੀਐਸ ਪਰਮਾਨ ਨੂੰ ਆਪਣੀ ਪਟੀਸ਼ਨ ਦੀ ਕਾਪੀ ਅਤੇ ਸੰਬੰਧਤ ਵੀਡੀਓ ਸਬੂਤ ਸੌਂਪ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਸ਼ਿਕਾਇਤ ’ਤੇ ਪੂਰੀ ਤਰ੍ਹਾਂ ਕਾਇਮ ਹਨ।

READ ALSO : ਅੰਕੁਰ ਨਰੂਲਾ ਚਰਚ ਵਿਵਾਦ: ਤੇਜਸਵੀ ਮਿਨਹਾਸ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ, ਅਗਲੀ ਸੁਣਵਾਈ 26 ਨੂੰ

“ਐਸਐਸਪੀ ਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਸੀ”

ਕਲੇਰ ਨੇ ਇਲਜ਼ਾਮ ਲਗਾਇਆ ਕਿ ਜਦੋਂ ਕਥਿਤ ਆਡੀਓ ਕਲਿੱਪ ਮਾਮਲਾ ਸਾਹਮਣੇ ਆਇਆ ਸੀ, ਉਸੇ ਸਮੇਂ ਸਰਕਾਰ ਨੂੰ ਐਸਐਸਪੀ ਪਟਿਆਲਾ ਨੂੰ ਤੁਰੰਤ ਸਸਪੈਂਡ ਕਰ ਦੇਣਾ ਚਾਹੀਦਾ ਸੀ। ਪਰ ਉਲਟ, ਸਰਕਾਰ ਉਸਦੇ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਐਸਆਈਟੀ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ ਕਰੇਗੀ ਅਤੇ ਸਚਾਈ ਸਾਹਮਣੇ ਲਿਆਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਅੱਜ ਹੋਵੇਗੀ ਬੈਠਕ


Exit mobile version