skip to content

Last Updated: June 7, 2026

Dainik Savera Times Logo

ਪਟਿਆਲਾ ਜੇ਼ਲ੍ਹ ਵਿੱਚ ਭਾਈ ਸੰਦੀਪ ਸਿੰਘ ‘ਤੇ ਹਮਲੇ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਹੋਈਆਂ ਇਕਜੁੱਟ

8 months पहले

ਪਟਿਆਲਾ ਜੇ਼ਲ੍ਹ ਵਿੱਚ ਭਾਈ ਸੰਦੀਪ ਸਿੰਘ ‘ਤੇ ਹਮਲੇ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਹੋਈਆਂ ਇਕਜੁੱਟ

ਅੰਮ੍ਰਿਤਸਰ : ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਭਾਈ ਸੰਦੀਪ ਸਿੰਘ ਸਨੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਹ ਅਰਦਾਸ ਪਿਛਲੇ ਦਿਨੀਂ ਪਟਿਆਲਾ ਜੇਲ ਵਿੱਚ ਹੋਏ ਹਮਲੇ ਅਤੇ ਤਸ਼ੱਦਦ ਦੇ ਮਾਮਲੇ ਸਬੰਧੀ ਕੀਤੀ ਗਈ ਜਿਸ ਦੌਰਾਨ ਭਾਈ ਸੰਦੀਪ ਸਿੰਘ ਨੂੰ ਗੰਭੀਰ ਸੱਟਾਂ ਆਈਆਂ ਸਨ ।ਅਰਦਾਸ ਸਮਾਗਮ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ, ਭਿੰਡਰਾਂਵਾਲਾ ਟਾਈਗਰ ਫੋਰਸ, ਅਕਾਲੀ ਦਲ ਅੰਮ੍ਰਿਤਸਰ, ਲੋਕ ਇਨਸਾਫ ਪਾਰਟੀ ਅਤੇ ਹੋਰ ਕਈ ਸਿੱਖ ਜਥੇਬੰਦੀਆਂ ਦੇ ਪ੍ਰਤਿਨਿਧੀ ਹਾਜ਼ਰ ਰਹੇ। ਸਭ ਨੇ ਇਕਜੁੱਟ ਹੋ ਕੇ ਸਿੱਖ ਯੋਧੇ ਦੀ ਸਿਹਤ ਅਤੇ ਹੌਸਲੇ ਲਈ ਦੁਆ ਕੀਤੀ ਅਤੇ ਉਸ ਉੱਤੇ ਹੋਏ ਹਮਲੇ ਦੀ ਨਿੱਘੀ ਜਾਂਚ ਦੀ ਮੰਗ ਕੀਤੀ।ਸੰਗਤਾਂ ਨੇ ਦੱਸਿਆ ਕਿ ਭਾਈ ਸੰਦੀਪ ਸਿੰਘ ਉੱਤੇ ਜੇਲ ਵਿੱਚ ਇੱਕ ਰਚੀ ਰਚਾਈ ਸਾਜਿਸ਼ ਦੇ ਤਹਿਤ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ, ਜੇਲ ਪ੍ਰਸ਼ਾਸਨ ਨੇ ਉਲਟੇ ਉਸ ਉੱਤੇ ਜ਼ਿਆਦਤੀਆਂ ਕੀਤੀਆਂ ਤੇ ਜ਼ਰੂਰੀ ਮੈਡੀਕਲ ਸਹੂਲਤਾਂ ਵੀ ਨਹੀਂ ਦਿੱਤੀਆਂ।

ਸੰਗਤਾਂ ਨੇ ਇਸ ਨੂੰ ਸਿੱਧਾ ਸਿੱਖ ਕੌਮ ਖ਼ਿਲਾਫ ਰਚੀ ਗਈ ਰਾਜਨੀਤਕ ਸਾਜਿਸ਼ ਕਰਾਰ ਦਿੱਤਾ।ਜਥੇਬੰਦੀਆਂ ਨੇ ਇਹ ਵੀ ਆਖਿਆ ਕਿ ਇਹ ਘਟਨਾ ਦੱਸਦੀ ਹੈ ਕਿ ਸੂਬੇ ਅਤੇ ਕੇਂਦਰ ਦੀ ਸਰਕਾਰਾਂ ਦੀ ਸਿੱਖਾਂ ਪ੍ਰਤੀ ਨੀਤੀ ਸਪਸ਼ਟ ਹੈ। ਬੋਲਣ ਵਾਲਿਆਂ ਨੇ ਕਿਹਾ ਕਿ ਇਹ ਹਮਲਾ ਸਿੱਖਾਂ ਦੀ ਆਵਾਜ਼ ਨੁੰ ਦਬਾਉਣ ਦੀ ਕੋਸ਼ਿਸ਼ ਹੈ, ਜੋ ਕਿ ਇਤਿਹਾਸ ਵਿੱਚ ਪਹਿਲਾਂ ਵੀ ਵਾਪਰਿਆ ਸੀ। ਜਿਵੇਂ ਪਹਿਲਾਂ ਭਾਈ ਜਗਤਾਰ ਸਿੰਘ ਹਵਾਰਾ ਨੇ ਤਖਤ ਉੱਤੇ ਆਵਾਜ਼ ਉਠਾਈ ਸੀ, ਉਵੇਂ ਹੀ ਭਾਈ ਸੰਦੀਪ ਨੇ ਵੀ ਕੌਮ ਦੀ ਲਾਜ ਰੱਖੀ।ਇਸ ਮੌਕੇ ਤੇ ਸੰਗਤਾਂ ਵੱਲੋਂ ਜੇਲ ਪ੍ਰਸ਼ਾਸਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਇਹ ਤਸ਼ੱਦਦ ਕੀਤਾ, ਉਨ੍ਹਾਂ ਉੱਤੇ ਤੁਰੰਤ ਪਰਚੇ ਦਰਜ ਕੀਤੇ ਜਾਣ। ਉਨ੍ਹਾਂ ਨੇ ਦੱਸਿਆ ਕਿ ਭਾਈ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਕੀਲਾਂ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਕੇਸ ਤੋਂ ਹਟ ਜਾਣ।ਜਥੇਬੰਦੀਆਂ ਨੇ ਪੂਰੇ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਭਾਈ ਸੰਦੀਪ ਸਿੰਘ ਦੇ ਹੱਕ ‘ਚ ਖੜੇ ਹੋਣ ਅਤੇ ਜੇਲ ਵਿੱਚ ਹੋ ਰਹੀਆਂ ਜ਼ਿਆਦਤੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ। ਇਸ ਮੌਕੇ ਤੇ ਸੰਦੀਪ ਸਨੀ ਦੇ ਭਰਾ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਹੀ ਧਮਕੀਆਂ ਆ ਰਹੀਆਂ ਹਨ। ਇਸ ਦੇ ਲਈ ਜਿਲਾ ਪ੍ਰਸ਼ਾਸਨ ਨੂੰ ਧਮਕੀਆਂ ਅਤੇ ਦਬਾਅ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ।

 

खबरें और भी हैं...

Copyright © 2026 Dainik Savera Times. All rights reserved.