ਪਟਿਆਲਾ ‘ਚ ਰਿਲੇਸ਼ਨਸ਼ਿਪ ਦਾ ਖ਼ੌਫ਼ਨਾਕ ਅੰਤ: ਪਟਿਆਲਾ ਦੀ ਰੇਲਵੇ ਕਾਲੋਨੀ ਨੇੜੇ ਮਿਲੇ ਨੀਲੇ ਡਰੰਮ ਦੇ ਰਹੱਸ ਨੂੰ ਪਟਿਆਲਾ ਪੁਲਸ ਨੇ ਸੁਲਝਾ ਲਿਆ ਹੈ। ਇਹ ਲਾਸ਼ ਨੇਹਾ ਨਾਂ ਦੀ ਲੜਕੀ ਦੀ ਸੀ, ਜਿਸ ਦਾ ਕਤਲ ਉਸ ਦੇ ਪ੍ਰੇਮੀ ਵਿਰਾਟ ਕਸ਼ਯਪ (ਮੂਲ ਨਿਵਾਸੀ ਬਹਿਰਾਈਚ, ਯੂ.ਪੀ.) ਨੇ ਕੀਤਾ ਸੀ। ਪੁਲਸ ਦੀ ਸਖ਼ਤ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਨੇਹਾ ਉਸ ਨਾਲ ਰਿਲੇਸ਼ਨਸ਼ਿਪ ਵਿੱਚ ਤਾਂ ਸੀ, ਪਰ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਇਸੇ ਗੱਲ ਨੂੰ ਲੈ ਕੇ 25 ਮਈ ਦੀ ਰਾਤ ਨੂੰ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਵਿਰਾਟ ਨੇ ਨੇਹਾ ਦਾ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।
ਇਹ ਵੀ ਪੜੋਂ:
ਹੱਸਦਾ-ਖੇਡਦਾ ਨੌਜਵਾਨ ‘ਕੁਰਕੁਰੇ’ ਦੇ ਇੱਕ ਟੁਕੜੇ ਨੇ ਖੋਹ ਲਿਆ, PGI ਚੰਡੀਗੜ੍ਹ ‘ਚ ਇਲਾਜ ਦੌਰਾਨ ਤੋੜਿਆ ਦਮ
ਹੱਸਦਾ-ਖੇਡਦਾ ਨੌਜਵਾਨ ‘ਕੁਰਕੁਰੇ’ ਦੇ ਇੱਕ ਟੁਕੜੇ ਨੇ ਖੋਹ ਲਿਆ, PGI ਚੰਡੀਗੜ੍ਹ ‘ਚ ਇਲਾਜ ਦੌਰਾਨ ਤੋੜਿਆ ਦਮ
ਵਾਰਦਾਤ ਨੂੰ ਲੁਕਾਉਣ ਲਈ ਉਸਨੇ ਲਾਸ਼ ਨੂੰ ਇੱਕ ਨੀਲੇ ਰੰਗ ਦੇ ਡਰੰਮ ਵਿੱਚ ਪਾਇਆ ਅਤੇ ਵਾਹਨ ਦਾ ਪ੍ਰਬੰਧ ਕਰਕੇ ਉਸਨੂੰ ਡੀ.ਸੀ.ਡਬਲਿਊ. ਪੁਲ ਦੇ ਨੇੜੇ ਸੁੱਟ ਦਿੱਤਾ।
Patiala blue drum murder case
