ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਹੁਣ ਪਾਰਟੀ ਦੀ ਲਾਈਨ ‘ਤੇ ਨਹੀਂ ਚੱਲ ਰਹੇ ਅਤੇ ਉਹਨਾਂ ਦਾ ਰਵੱਈਆ ਸ਼ੱਕੀ ਹੈ।
Punjab CM Bhagwant Mann says instead of raising relevant issues like MSP, fake votes being made, MP Raghav Chadha is raising issues of Samsoas at Airport & Delivery charges issue. A question asked by Journalist Is Raghav Chadha compromise? CM Mann replies Yes he’s compromised. https://t.co/7P5sI6C9jL pic.twitter.com/vurktFo2Lz
— Akashdeep Thind (@thind_akashdeep) April 3, 2026
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਰਾਘਵ ਚੱਢਾ ਮਹੱਤਵਪੂਰਨ ਮੁੱਦਿਆਂ ‘ਤੇ ਪਾਰਟੀ ਦੇ ਸਟੈਂਡ ਨਾਲ ਨਹੀਂ ਚੱਲਦੇ, ਵੈਸਟ ਬੰਗਾਲ ਵਿੱਚ ਵੋਟਾਂ ਦੀ ਕਟੌਤੀ ਦੇ ਮਾਮਲੇ ‘ਤੇ ਨਹੀਂ ਬੋਲਦੇ, ਜਾਂ ਗੁਜਰਾਤ ਸਰਕਾਰ ਵੱਲੋਂ ਪਾਰਟੀ ਵਰਕਰਾਂ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਆਵਾਜ਼ ਨਹੀਂ ਉਠਾਉਂਦੇ, ਤਾਂ ਪਾਰਟੀ ਨੂੰ ਕਾਰਵਾਈ ਕਰਨੀ ਪਵੇਗੀ। ਉਹਨਾਂ ਕਿਹਾ ਕਿ ਰਾਘਵ ਨੇ ਪਾਰਟੀ ਵੱਲੋਂ ਜਾਰੀ ਕੀਤੇ ਵਿਪ ਦੇ ਖ਼ਿਲਾਫ਼ ਜਾ ਕੇ ਕੰਮ ਕੀਤਾ ਹੈ।
ਉਮਰ ਅਬਦੁੱਲਾ ਦਾ ਐਲਾਨ: 1979 ਦਾ J&K-ਪੰਜਾਬ ਸਮਝੌਤਾ ਪੂਰੀ ਤਰ੍ਹਾਂ ਲਾਗੂ ਹੋਣਾ ਚਾਹੀਦਾ ਪੜੋਂ ਪੂਰੀ ਖ਼ਬਰ
ਇਹ ਬਿਆਨ ਉਸ ਤੋਂ ਬਾਅਦ ਆਇਆ ਜਦੋਂ ਰਾਘਵ ਚੱਢਾ ਨੇ ਇੱਕ ਵੀਡੀਓ ਜਾਰੀ ਕਰਕੇ ਪੁੱਛਿਆ ਕਿ ਪਾਰਟੀ ਨੇ ਉਹਨਾਂ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਕਿਉਂ ਹਟਾਇਆ।
ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੰਸਦ ਵਿੱਚ ਨੇਤਾਵਾਂ ਦੀ ਬਦਲੀ ਕਰਨਾ ਹਰ ਪਾਰਟੀ ਵਿੱਚ ਆਮ ਗੱਲ ਹੈ। ਉਹਨਾਂ ਉਦਾਹਰਨ ਦਿੱਤੀ ਕਿ 2014 ਤੋਂ 2019 ਤੱਕ ਡਾ. ਧਰਮਵੀਰ ਗਾਂਧੀ ਪਾਰਟੀ ਦੇ ਹਾਊਸ ਲੀਡਰ ਸਨ, ਫਿਰ ਉਹਨਾਂ ਨੇ ਇਹ ਜ਼ਿੰਮੇਵਾਰੀ ਸੰਭਾਲੀ।
Iran War Across: ਦੁਬਈ ਦਾ ਸਭ ਤੋਂ ਵੱਡਾ ਗੁਰਦੁਆਰਾ ਅਸਥਾਈ ਤੌਰ ‘ਤੇ ਬੰਦ
ਭਗਵੰਤ ਮਾਨ ਦਾ ਇਹ ਤਿੱਖਾ ਬਿਆਨ ਉਸ ਤੋਂ ਕੁਝ ਸਮੇਂ ਬਾਅਦ ਆਇਆ ਜਦੋਂ ਰਾਘਵ ਚੱਢਾ ਨੇ X ‘ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਾਰੇ ਨਹੀਂ।
