ਪੰਜਾਬ ਦੇ ਟਾਂਡਾ ਇਲਾਕੇ ਨੇੜੇ ਇੱਕ ਪਿੰਡ ਦੀ ਪੰਚਾਇਤ ਨੇ ਪ੍ਰੇਮ ਵਿਆਹ ਦੇ ਮਾਮਲਿਆਂ ਨੂੰ ਲੈ ਕੇ ਸਖ਼ਤ ਫੈਸਲਾ ਲਿਆ ਹੈ। ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਕਿਹਾ ਹੈ ਕਿ ਜੋ ਵੀ ਮੁੰਡਾ ਜਾਂ ਕੁੜੀ ਘਰੋਂ ਭੱਜ ਕੇ ਵਿਆਹ ਕਰੇਗਾ, ਉਸਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪਿੰਡ ਦੇ ਸਰਪੰਚ Satnam Singh ਨੇ ਦੱਸਿਆ ਕਿ ਅਜਿਹੇ ਮਾਮਲੇ ਪਿੰਡ ਦੇ ਮਾਹੌਲ ਅਤੇ ਪਰੰਪਰਾਵਾਂ ‘ਤੇ ਅਸਰ ਪਾਂਦੇ ਹਨ। ਇਸ ਲਈ ਪੰਚਾਇਤ ਨੇ ਇਹ ਫੈਸਲਾ ਪਿੰਡ ਦੀਆਂ ਰੀਤੀ-ਰਿਵਾਜਾਂ ਅਤੇ ਸਮਾਜਕ ਸਦਭਾਵਨਾ ਨੂੰ ਕਾਇਮ ਰੱਖਣ ਲਈ ਲਿਆ ਹੈ।
ਰਾਜੌਰੀ ਵਿੱਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਮੁਕਾਬਲੇ ਵਿੱਚ ਇੱਕ ਅੱਤਵਾਦੀ ਢੇਰ
ਪੰਚਾਇਤ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵਿਅਕਤੀ ਅਜਿਹੇ ਮਾਮਲਿਆਂ ਵਿੱਚ ਮਦਦ ਕਰੇਗਾ ਜਾਂ ਜਾਣਕਾਰੀ ਛੁਪਾਏਗਾ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਮੁਤਾਬਕ ਹਾਲ ਹੀ ਵਿੱਚ ਪ੍ਰੇਮ ਸੰਬੰਧਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਪੰਚਾਇਤ ਨੂੰ ਇਹ ਸਖ਼ਤ ਮਤਾ ਪਾਸ ਕਰਨਾ ਪਿਆ।
ਪੰਜਾਬ ‘ਚ LPG ਸੰਕਟ : ਵਪਾਰਕ ਸਿਲੰਡਰਾਂ ਦੀ ਘਾਟ, ਬਲੈਕ ‘ਚ ਵਿਕ ਰਹੀ ਮਹਿੰਗੀ ਗੈਸ

