Site icon Dainik Savera Punjab

ਮਨਰੇਗਾ ਦਾ ਨਾਮ ਬਦਲਣ ‘ਤੇ ਸੰਸਦ ਵਿੱਚ ਵਿਰੋਧੀਆਂ ਦੀ ਤਿੱਖੀ ਗੂੰਜ

opposition-uproar-parliament-mgnrega-name

opposition-uproar-parliament-mgnrega-name

ਨਵੀਂ ਦਿਲੀ: ਪਾਰਲੀਮੈਂਟ ਦੇ ਵਿੰਟਰ ਸੈਸ਼ਨ ਦੀ ਕਾਰਵਾਈ ਦੌਰਾਨ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਰਕਾਰ ਵੱਲੋਂ ਮਨਰੇਗਾ ਦਾ ਨਾਮ ਬਦਲਣ ਦੀ ਯੋਜਨਾ ‘ਤੇ ਤਿੱਖਾ ਵਿਰੋਧ ਕੀਤਾ। ਮੰਗਲਵਾਰ ਨੂੰ ਸੰਸਦ ਪ੍ਰੰਗਣ ਵਿੱਚ ਵਿਰੋਧੀ ਨੇਤਾਵਾਂ ਨੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਕਾਨੂੰਨ ਦਾ ਨਾਮ ਬਦਲਣਾ ਨਾ ਸਿਰਫ਼ ਇਸ ਯੋਜਨਾ ਦੀ ਰੂਹ ਨੂੰ ਕਮਜ਼ੋਰ ਕਰੇਗਾ ਬਲਕਿ ਗਰੀਬਾਂ ਨੂੰ ਦਿੱਤੇ ਗਏ ਅਧਿਕਾਰਾਂ ਦੇ ਢਾਂਚੇ ਨੂੰ ਵੀ ਨੁਕਸਾਨ ਪਹੁੰਚਾਵੇਗਾ।

ਵਿੰਟਰ ਸੈਸ਼ਨ ਵਿੱਚ ਪ੍ਰਿਯੰਕਾ ਗਾਂਧੀ ਦਾ ਤਿੱਖਾ ਹਮਲਾ — ਮਨਰੇਗਾ ਦੇ ਅਧਿਕਾਰਾਂ ‘ਤੇ ਖਤਰੇ ਦੀ ਘੰਟੀ!

ਮਨਰੇਗਾ ਗਰੀਬਾਂ ਦੀ ਰੋਜ਼ਗਾਰ ਗਾਰੰਟੀ, ਨਾਮ ਬਦਲਣ ‘ਤੇ ਵਿਰੋਧੀਆਂ ਦਾ ਤਿੱਖਾ ਹਮਲਾ:

ਵਿਰੋਧੀ ਪਾਰਟੀਆਂ ਨੇ ਦਲੀਲ ਦਿੱਤੀ ਕਿ ਮਨਰੇਗਾ ਪੇਂਡੂ ਗਰੀਬਾਂ ਲਈ ਰੋਜ਼ਗਾਰ ਦੀ ਸਭ ਤੋਂ ਵੱਡੀ ਗਾਰੰਟੀ ਹੈ ਜਿਸ ਨੇ ਲੱਖਾਂ ਪਰਿਵਾਰਾਂ ਨੂੰ ਜੀਵਨ–ਜੀਵਿਕਾ ਲਈ ਆਸਰਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਯੋਜਨਾ ਦੇ ਨਾਮ ਬਦਲਣ ਨਾਲ ਸਰਕਾਰ ਲੋਕਾਂ ਨੂੰ ਭਰਮਿਤ ਕਰ ਰਹੀ ਹੈ ਅਤੇ ਇਸ ਨਾਲ ਯੋਜਨਾ ਦੀ ਮਹੱਤਤਾ ਘਟ ਸਕਦੀ ਹੈ।

WATCH VIDEO: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਠੰਡ ਦੇ ਮੌਸਮ ‘ਚ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਇੰਤਜ਼ਾਮ

ਗਰੀਬਾਂ ਨੂੰ ਲਾਭ ਜਾਂ ਸਿਰਫ਼ ਰਾਜਨੀਤਿਕ ਚਾਲ:

ਵਿਰੋਧੀ ਨੇਤਾਵਾਂ ਨੇ ਸਰਕਾਰ ਤੋਂ ਸਪਸ਼ਟ ਜਵਾਬ ਮੰਗਿਆ ਕਿ ਮਨਰੇਗਾ ਦੇ ਨਾਮ ਬਦਲਣ ਨਾਲ ਕੀ ਗਰੀਬਾਂ ਨੂੰ ਕੋਈ ਵਾਧੂ ਲਾਭ ਮਿਲੇਗਾ ਜਾਂ ਸਿਰਫ਼ ਰਾਜਨੀਤਿਕ ਕਾਰਨਾਂ ਕਰਕੇ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਨਰੇਗਾ ਵਰਗੀਆਂ ਯੋਜਨਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ ਨਾ ਕਿ ਉਹਨਾਂ ਨੂੰ ਕਮਜ਼ੋਰ ਕਰਨ ਦੀ।

ਇਸ ਪ੍ਰਦਰਸ਼ਨ ਨਾਲ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਦੇ ਦਿਨ ਦੀ ਕਾਰਵਾਈ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਵਿਰੋਧੀ ਪਾਰਟੀਆਂ ਨੇ ਸਪਸ਼ਟ ਕੀਤਾ ਕਿ ਉਹ ਮਨਰੇਗਾ ਦੇ ਨਾਮ ਬਦਲਣ ਦੀ ਯੋਜਨਾ ਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕਰਨਗੇ।

opposition-uproar-parliament-mgnrega-name
Exit mobile version