Site icon Dainik Savera Punjab

ਆਪ੍ਰੇਸ਼ਨ ਸਿੰਦੂਰ ਦਾ ਨਿੱਕਾ ਹੀਰੋ: ਸ਼ਰਵਣ ਸਿੰਘ ਨੂੰ ਮਿਲੇਗਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ

Operation Sindoor's Little Hero: Shravan Singh to Receive Prime Minister's National Children's Award

Operation Sindoor's Little Hero: Shravan Singh to Receive Prime Minister's National Children's Award

ਆਪ੍ਰੇਸ਼ਨ ਸਿੰਦੂਰ ਦੌਰਾਨ ਅਦਭੁੱਤ ਦਲੇਰੀ ਅਤੇ ਮਨੁੱਖਤਾ ਦੀ ਮਿਸਾਲ ਕਾਇਮ ਕਰਨ ਵਾਲੇ ਮਮਦੋਟ ਦੇ ਨਿੱਕੇ ਬੱਚੇ ਸ਼ਰਵਣ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸਿਰਫ਼ 10 ਸਾਲ ਦੀ ਉਮਰ ਵਿੱਚ ਸ਼ਰਵਣ ਨੇ ਜੋ ਹਿੰਮਤ ਅਤੇ ਜਜ਼ਬਾ ਵਿਖਾਇਆ, ਉਹ ਵਾਕਈ ਕਾਬਲੇ-ਤਾਰੀਫ਼ ਹੈ। ਪੁਰਸਕਾਰ ਪ੍ਰਾਪਤ ਕਰਨ ਲਈ ਸ਼ਰਵਣ ਆਪਣੇ ਮਾਪਿਆਂ ਅਤੇ ਸਕੂਲ ਪ੍ਰਬੰਧਨ ਦੀ ਮੌਜੂਦਗੀ ਵਿੱਚ ਦਿੱਲੀ ਲਈ ਰਵਾਨਾ ਹੋ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਜਦੋਂ ਸਰਹੱਦੀ ਇਲਾਕਿਆਂ ਵਿੱਚ ਤਣਾਅਪੂਰਨ ਮਾਹੌਲ ਸੀ ਅਤੇ ਜ਼ਿਆਦਾਤਰ ਬੱਚੇ ਡਰ ਦੇ ਸਾਏ ਹੇਠ ਘਰਾਂ ਵਿੱਚ ਰਹਿੰਦੇ ਸਨ, ਉਸ ਸਮੇਂ ਸ਼ਰਵਣ ਬਿਨਾਂ ਕਿਸੇ ਡਰ ਦੇ ਆਪਣੇ ਘਰ ਤੋਂ ਲੱਸੀ, ਦੁੱਧ ਅਤੇ ਰੋਟੀ ਲੈ ਕੇ ਸਰਹੱਦ ‘ਤੇ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਤੱਕ ਪਹੁੰਚਦਾ ਰਿਹਾ। ਉਸਦੀ ਇਹ ਨਿਸ਼ਕਾਮ ਸੇਵਾ ਅਤੇ ਦੇਸ਼ਭਗਤੀ ਹਰ ਕਿਸੇ ਲਈ ਪ੍ਰੇਰਣਾਸਰੋਤ ਬਣ ਗਈ।

READ ALSO : ਬਾਜ਼ਾਰਾਂ ਵਿੱਚ ‘ਕਾਤਿਲ ਡੋਰ’ ਦੀ ਖੁੱਲ੍ਹੀ ਵਿਕਰੀ, ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਚੱਲ ਰਿਹਾ ਧੰਦਾ

ਸ਼ਰਵਣ ਸਿੰਘ ਮਮਦੋਟ ਦੇ ਸਿਟੀ ਹਾਰਟ ਸਕੂਲ ਦਾ ਵਿਦਿਆਰਥੀ ਹੈ। ਉਹ ਇਸ ਸਾਲ ਹੋਣ ਵਾਲੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਵਾਲਾ ਪੰਜਾਬ ਦਾ ਇਕਲੌਤਾ ਵਿਦਿਆਰਥੀ ਹੈ। ਉਸਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਫ਼ੌਜ ਵੱਲੋਂ ਵੀ ਪਹਿਲਾਂ ਉਸਨੂੰ ਕਈ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹੁਣ 2025 ਲਈ ਉਸਦੀ ਚੋਣ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਵਾਸਤੇ ਕੀਤੀ ਗਈ ਹੈ।

ਇਸ ਮੌਕੇ ‘ਤੇ ਸਕੂਲ ਦੀ ਪ੍ਰਿੰਸੀਪਲ ਰਜਨੀ ਸ਼ਰਮਾ ਨੇ ਸ਼ਰਵਣ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੇ ਸਕੂਲ ਅਤੇ ਇਲਾਕੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਸ਼ਰਵਣ ਤੋਂ ਪ੍ਰੇਰਨਾ ਲੈ ਕੇ ਚੰਗੇ ਇਨਸਾਨ ਬਣਨ ਅਤੇ ਮੁਸ਼ਕਲ ਸਮਿਆਂ ਵਿੱਚ ਦੇਸ਼ ਦੇ ਨਾਲ ਖੜ੍ਹੇ ਹੋਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਅਧਿਆਪਕਾ ਜਗਦੀਪ ਕੌਰ, ਸਪਨਾ, ਖੁਸ਼ੀ ਸਮੇਤ ਸਕੂਲ ਦਾ ਪੂਰਾ ਸਟਾਫ ਮੌਜੂਦ ਰਿਹਾ।

ਨਿੱਕੀ ਉਮਰ ਵਿੱਚ ਵੱਡੀ ਸੋਚ ਅਤੇ ਹਿੰਮਤ ਵਿਖਾਉਣ ਵਾਲਾ ਸ਼ਰਵਣ ਸਿੰਘ ਅੱਜ ਸਿਰਫ਼ ਆਪਣੇ ਪਰਿਵਾਰ ਜਾਂ ਸਕੂਲ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਦਾ ਪ੍ਰਤੀਕ ਬਣ ਚੁੱਕਾ ਹੈ।

VD : ਥਾਣੇ ਬਾਹਰ 2 ਧਿਰਾਂ ਵਿੱਚ ਥਪੜਾਂ-ਥਪੜੀ, ਵੱਡੇ ਇਲਜ਼ਾਮ

Operation Sindoor's Little Hero: Shravan Singh to Receive Prime Minister's National Children's Award
Exit mobile version