Site icon Dainik Savera Punjab

Operation Prahar : ਪੰਜਾਬੀ ਗਾਇਕਾ ਅਤੇ ਭਰਾ ਨਸ਼ੀਲੇ ਪਦਾਰਥਾਂ ਸਮੇਤ ਪੁਲਿਸ ਹਿਰਾਸਤ ਵਿੱਚ

Machhiwara News : ਪੰਜਾਬੀ ਸੰਗੀਤ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮਾਛੀਵਾੜਾ ਪੁਲਿਸ ਵੱਲੋਂ ਆਪ੍ਰੇਸ਼ਨ ਪ੍ਰਹਾਰ ਤਹਿਤ ਤੜਕੇ 4 ਵਜੇ ਸ਼ੱਕੀ ਵਿਅਕਤੀਆਂ ਦੇ ਘਰਾਂ ’ਚ ਛਾਪੇਮਾਰੀ ਕਰਕੇ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਇਨ੍ਹਾਂ ਵਿੱਚੋਂ 4 ਵਿਅਕਤੀਆਂ ਤੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ। ਇਸ ਕਾਰਵਾਈ ਵਿੱਚ ਇੱਕ ਪੰਜਾਬੀ ਗਾਇਕਾ ਤੇ ਉਸ ਦਾ ਭਰਾ ਵੀ ਸ਼ਾਮਿਲ ਹਨ।

ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਤਹਿਤ ਇਲਾਕੇ ’ਚ ਕੁੱਲ 22 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਇਸ ਦੌਰਾਨ 13 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ।

READ ALSO : BIG NEWS : PRTC ਤੇ PUNBUS ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦਾ ਐਲਾਨ, ਕੱਲ੍ਹ ਸੂਬੇ ਭਰ ‘ਚ ਬੱਸਾਂ ਦਾ ਚੱਕਾ ਜਾਮ

ਕਿਵੇਂ ਕਾਬੂ ਆਏ ਦੋਸ਼ੀ:

ਥਾਣਾ ਮੁਖੀ ਦੇ ਅਨੁਸਾਰ, ਪੁਲਿਸ ਪਾਰਟੀ ਜਦੋਂ ਕੁਹਾੜਾ ਰੋਡ ਅਢਿਆਣਾ ਬੱਸ ਸਟੈਂਡ ਨੇੜੇ ਗਸ਼ਤ ਕਰ ਰਹੀ ਸੀ, ਤਦ ਮੋਨਾ ਨੌਜਵਾਨ ਅਤੇ ਔਰਤ ਆਪਸ ’ਚ ਗੱਲਾਂ ਕਰ ਰਹੇ ਸਨ। ਪੁਲਿਸ ਨੂੰ ਦੇਖ ਕੇ ਉਹ ਬੱਸ ਅੱਡੇ ਵਿੱਚ ਵੜ ਕੇ ਬੈਠ ਗਏ। ਮੋਨੇ ਨੌਜਵਾਨ ਨੇ ਆਪਣੀ ਪੈਂਟ ’ਚੋਂ ਮੋਮੀ ਲਿਫਾਫੀ ਨਾਲ ਬੈਠੀ ਔਰਤ ਨੂੰ ਫੜਿਆ, ਜੋ ਉਸ ਨੇ ਬਾਅਦ ਵਿੱਚ ਸੁੱਟ ਦਿੱਤਾ। ਪੁਲਿਸ ਦੇ ਅਨੁਸਾਰ, ਲਿਫਾਫੀ ’ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਦੋ ਵਿਅਕਤੀ ਸਰਵਣ ਸਿੰਘ ਅਤੇ ਪਰਮਜੀਤ ਕੌਰ ਹਨ, ਜੋ ਪਿੰਡ ਰਹੀਮਾਬਾਦ ਖੁਰਦ ਦੇ ਨਿਵਾਸੀ ਹਨ ਅਤੇ ਭਰਾ-ਭੈਣ ਹਨ।

ਪੰਜਾਬੀ ਗਾਇਕਾ ਤੇ ਭਰਾ ਖ਼ਿਲਾਫ਼ ਕਾਰਵਾਈ:
ਪਰਮਜੀਤ ਕੌਰ, ਜੋ ਪਹਿਲਾਂ ਪੰਜਾਬੀ ਗਾਇਕਾ ਰਹੀ ਹੈ ਅਤੇ ਕਾਫ਼ੀ ਸੱਭਿਆਚਾਰਕ ਤੇ ਧਾਰਮਿਕ ਗੀਤ ਰਿਲੀਜ਼ ਹੋਏ ਹਨ, ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਉਸ ਦੇ ਨਾਲ ਉਸ ਦਾ ਭਰਾ ਸਰਵਣ ਸਿੰਘ ਵੀ ਹਿਰਾਸਤ ’ਚ ਹੈ। ਦੋਹਾਂ ਦੇ ਖ਼ਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।

ਇਸ ਤੋਂ ਇਲਾਵਾ, ਹੋਰ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ 9 ਵਿਅਕਤੀਆਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕਲੰਦਰੇ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਐੱਸ.ਡੀ.ਐੱਮ. ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਤੜਕਸਾਰ ਹੋਇਆ ਹਾਦਸਾ, ਟਰੈਕਟਰ ਟਰਾਲੀ ਤੇ ਗੱਡੀ ਦੀ ਹੋਈ ਭਿਆਨਕ ਟੱਕਰ

Exit mobile version