Site icon Dainik Savera Punjab

ਗੈਂਗਸਟਰਾਂ ਖ਼ਿਲਾਫ਼ ਚਲਾਈ ਮੁਹਿੰਮ ਵਿੱਚ 3 ਨੌਜਵਾਨ 3 ਪਿਸਟਲ ਅਤੇ 6 ਰੌਂਦਾਂ ਸਮੇਤ ਗ੍ਰਿਫਤਾਰ

3 youths arrested with 3 pistols and 6 rounds

3 youths arrested with 3 pistols and 6 rounds

ਜਲੰਧਰ ਡੈਸਕ : ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੁਲਿਸ ਨੇ ਮਾੜੇ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਈ ਮੁਹਿੰਮ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੇ ਪਾਸੋਂ 2 ਪਿਸਟਲ ਅਤੇ 5 ਰੌਂਦ ਬਰਾਮਦ ਕੀਤੇ ਗਏ।

ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਤੁਸ਼ਾਰ ਗੁਪਤਾ, ਆਈ.ਪੀ.ਐੱਸ. ਨੇ ਦੱਸਿਆ ਕਿ ਐੱਸ.ਪੀ. (ਜਾਂਚ) ਸਰਬਜੀਤ ਸਿੰਘ ਬਾਹੀਆ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਦੇ ਐੱਸਆਈ ਪ੍ਰਗਟ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਲਈ ਪਿੰਡ ਕਰੀਹਾ ਪਹੁੰਚੀ।

READ ALSO : ਪੰਜਾਬ ਵਿੱਚ ਪ੍ਰਸ਼ਾਸਕੀ ਫੇਰਬਦਲ; PPS ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ

ਪੁਲਿਸ ਮੁਖਬਰ ਮੁਤਾਬਕ, ਨੀਲਸ਼ ਕੁਮਾਰ ਉਰਫ਼ ਮਨੀਸ਼ ਕੁਮਾਰ ਨੀਸ਼ਾ, ਰਾਜ ਕੁਮਾਰ ਉਰਫ਼ ਰਾਜਾ ਅਤੇ ਸਾਹਿਲ ਉਪਰੋਕਤ ਪਿੰਡਾਂ ਦੇ ਵਾਸੀ, ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਯਤ ਨਾਲ ਗੈਰਕਾਨੂੰਨੀ ਅਸਲਿਆਂ ਸਮੇਤ ਪਿੰਡ ਮੱਲਪੁਰ ਅੜਕਾਂ ਵਾਲੀ ਨਹਿਰ ਦੇ ਆਲੇ ਦੁਆਲੇ ਘੁੰਮ ਰਹੇ ਸਨ।

ਮੁਕੱਦਮਾ ਨੰਬਰ 206 ਮਿਤੀ 12-2025 ਅਧੀਨ ਅਸਲਾ ਐਕਟ-1959 ਥਾਣਾ ਸਦਰ ਨਵਾਂਸ਼ਹਿਰ ਵਿੱਚ ਐੱਸਆਈ ਪ੍ਰਗਟ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁਸਤੈਦੀ ਕਾਰਵਾਈ ਕਰਦਿਆਂ ਉਪਰੋਕਤ ਨੌਜਵਾਨਾਂ ਨੂੰ ਜੱਥੇਵਾਲ ਨਹਿਰ ਨਜ਼ਦੀਕ ਬੇ-ਅਬਾਦ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ।

VD : ਧੂਰੀ ਦੇ ਸਰਕਾਰੀ ਸਕੂਲਾਂ ‘ਚ ਮੈਗਾ ਪੀ.ਟੀ.ਐਮ, ਮਾਪਿਆਂ ਵੱਲੋਂ ਸਰਕਾਰੀ ਸਿੱਖਿਆ ਦੀ ਕੀਤੀ ਸ਼ਲਾਘਾ

3 youths arrested with 3 pistols and 6 rounds
Exit mobile version