Site icon Dainik Savera Punjab

ਨੋਇਡਾ ਦੀ ਰਿਹਾਇਸ਼ੀ ਇਮਾਰਤ ‘ਚ ਭਿਆਨਕ ਅੱਗ, 50 ਲੋਕਾਂ ਦਾ ਰੈਸਕਿਊ; 2 ਹਸਪਤਾਲ ਦਾਖ਼ਲ

Noida residential building catches fire, 50 rescued; 2 hospitalised

Noida residential building catches fire, 50 rescued; 2 hospitalised

ਨਵੀਂ ਦਿੱਲੀ ਨਿਊਜ਼ :ਮਮੁਰਾ ਪਿੰਡ ਦੀ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅਚਾਨਕ ਅੱਗ ਲੱਗਣ ਨਾਲ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਸਮੇਂ ਇਮਾਰਤ ਵਿੱਚ ਕਰੀਬ 50 ਲੋਕ ਮੌਜੂਦ ਸਨ, ਜੋ ਧੂੰਏਂ ਅਤੇ ਅੱਗ ਦੀਆਂ ਲਪਟਾਂ ਵਿਚ ਫਸ ਗਏ ਸਨ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਵਾਈ ਸ਼ੁਰੂ ਕੀਤੀ।

ਜਾਣਕਾਰੀ ਮੁਤਾਬਕ ਇਮਾਰਤ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਇਲੈਕਟ੍ਰਿਕ ਬਾਈਕ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ, ਜੋ ਕੁਝ ਹੀ ਸਮੇਂ ਵਿੱਚ ਫੈਲ ਗਈ। ਅੱਗ ਕਾਰਨ ਪੂਰੀ ਇਮਾਰਤ ਧੂੰਏਂ ਨਾਲ ਭਰ ਗਈ। ਫਾਇਰ ਕਰਮਚਾਰੀਆਂ ਨੇ ਸੁਰੱਖਿਅਤ ਤਰੀਕੇ ਨਾਲ ਸਾਰੇ 50 ਲੋਕਾਂ ਨੂੰ ਬਾਹਰ ਕੱਢ ਲਿਆ।

ਪੰਜਾਬ ‘ਚ SIR ਨੂੰ ਲੈ ਕੇ ਵਿਵਾਦ ਤੇਜ਼, ਕੇਵਲ ਸਿੰਘ ਢਿੱਲੋਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਦੋ ਲੋਕ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਮੁਤਾਬਕ ਇਹ ਇਮਾਰਤ ਸੈਕਟਰ-66 ਦੇ ਮਮੁਰਾ ਇਲਾਕੇ ਵਿੱਚ ਸਥਿਤ ਹੈ, ਜਿੱਥੇ ਕਈ ਪਰਿਵਾਰ ਕਿਰਾਏ ‘ਤੇ ਰਹਿੰਦੇ ਹਨ।

ਫਾਇਰ ਵਿਭਾਗ ਨੇ ਹਾਈਡ੍ਰੌਲਿਕ ਪਲੇਟਫਾਰਮ ਸਮੇਤ ਕਈ ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਸ਼ਰਾਬ ਪ੍ਰੇਮੀਆਂ ਲਈ ਵੱਡੀ ਖਬਰ, India-UK ਡੀਲ ਨਾਲ ਘਟ ਸਕਦੇ ਹਨ ਰੇਟ, ਵਧਣਗੇ ਨਿਰਯਾਤ ਮੌਕੇ

Exit mobile version