
ਪੰਜਾਬ ਡੈਸਕ: ਨਗਰ ਕੌਂਸਲ ਨਾਭਾ ਦੀ ਪ੍ਰਧਾਨਗੀ ਨੂੰ ਲੈ ਕੇ ਕੁੱਲ 23 ਕੌਂਸਲਰਾਂ ਵਿੱਚੋਂ 17 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪ੍ਰਧਾਨ ਸੁਜਾਤਾ ਚਾਵਲਾ ਦੇ ਖਿਲਾਫ ਬੀਤੇ ਦਿਨੀ ਬੇਭਰੋਸਗੀ ਮਤਾ ਪਾਇਆ ਸੀ । ਜਿਸ ਨੂੰ ਲੈ ਕੇ 16 ਸਤੰਬਰ ਜਾਨੀ ਅੱਜ ਪ੍ਰਧਾਨ ਸੁਜਾਤਾ ਚਾਵਲਾ ਨੇ ਬਹੁਮਤ ਸਾਬਿਤ ਕਰਨਾ ਸੀ। ਪਰ ਉਸ ਤੋਂ ਪਹਿਲਾਂ ਹੀ ਵਿਰੋਧ ਕਰ ਰਹੇ ਕੌਂਸਲਰਾਂ ਨਾਲ ਦੇਰ ਰਾਤ ਮੀਟਿੰਗ ਕਰਕੇ ਵਿਧਾਇਕ ਦੇਵ ਮਾਨ ਨੇ ਇਹ ਐਲਾਨ ਕਰ ਦਿੱਤਾ ਕਿ ਸੁਜਾਤਾ ਚਾਵਲਾ ਨੇ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਵਿਭਾਗ ਕੋਲ ਭੇਜ ਕੇ ਜਲਦ ਹੀ ਅਸਤੀਫੇ ਨੂੰ ਮਨਜੂਰ ਕਰ ਕਰ ਲਿਆ ਜਾਵੇਗਾ । ਵਿਧਾਇਕ ਵੱਲੋਂ ਇਹ ਐਲਾਨ ਕਰਨਾ ਵਿਰੋਧ ਕਰ ਰਹੇ ਕੌਂਸਲਰਾਂ ਦੀ ਜਿੱਤ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸਜਾਤਾ ਚਾਵਲਾ ਦੇ ਪਤੀ ਅਤੇ ਆਪ ਆਗੂ ਪੰਕਜ ਪੱਪੂ ਉੱਪਰ ਕਿਸਾਨਾਂ ਵੱਲੋਂ ਸ਼ੰਬੂ ਬਾਰਡਰ ਤੋਂ ਟਰਾਲੀ ਚੋਰੀ ਕਰਨ ਦੇ ਗੰਭੀਰ ਦੋਸ਼ ਸਨ ਅਤੇ ਉਨਾਂ ਦੀ ਵਰਕਸ਼ਾਪ ਤੋਂ ਹੀ ਇਹਨਾਂ ਟਰਾਲੀਆਂ ਦੇ ਟਾਇਰ ਅਤੇ ਸਮਾਨ ਪੁਲਿਸ ਦੀ ਹਾਜ਼ਰੀ ਵਿੱਚ ਬਰਾਮਦ ਵੀ ਕੀਤੇ ਗਏ ਸਨ ਜਿਸ ਸਬੰਧੀ ਪੁਲਿਸ ਨੇ ਆਪ ਆਗੂ ਪੰਕਜ ਪੱਪੂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪਰ ਕੋਰਟ ਵੱਲੋਂ ਉਹਨਾਂ ਨੂੰ ਜਮਾਨਤ ਦੇ ਦਿੱਤੀ ਸੀ। ਹੁਣ ਕਿਸਾਨ ਯੂਨੀਅਨ ਅਤੇ ਕਿਸਾਨਾਂ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਮਾਮਲੇ ਵਿੱਚ ਆਪ ਆਗੂ ਪੰਕਜ ਪੱਪੂ ਦਾ ਸਾਥ ਦੇਣ ਵਾਲੇ ਹਰ ਵਿਅਕਤੀ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹੀ ਵਿਧਾਇਕ ਦੇਵ ਮਾਨ ਵੱਲੋਂ ਇਸ ਸਮੱਸਿਆ ਦਾ ਹੱਲ ਕੱਢਦੇ ਹੋਏ ਸੁਜਾਤਾ ਚਾਵਲਾ ਦੇ ਅਸਤੀਫੇ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਵਿਰੋਧ ਕਰ ਰਹੇ ਕੌਂਸਲਰਾਂ ਤੋਂ ਇੱਕ ਕਾਗਜ਼ ਤੇ ਲਿਖਤੀ ਰੂਪ ਵਿੱਚ ਲਿਆ ਗਿਆ ਕਿ ਹੁਣ ਬੇਭਰੋਸਗੀ ਮਤੇ ਤੇ ਵੋਟਿੰਗ ਨਹੀਂ ਹੋਵੇਗੀ। ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਇਸ ਪ੍ਰਧਾਨਗੀ ਦੀ ਕੁਰਸੀ ਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਸਾਹਨੀ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਦੇ ਰਹਿਣਗੇ।
ਗੈਸਟ ਹਾਊਸ ਵਿਖੇ ਪ੍ਰੈਸ ਕਾਨਫਰੰਸ :
ਇਸ ਮੌਕੇ ਤੇ ਸਥਾਨਕ ਰੈਸਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਕੌਂਸਲਰਾਂ ਵੱਲੋਂ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਖਿਲਾਫ 26 ਅਗਸਤ ਨੂੰ ਬੇਭਰੋਸਗੀ ਮਤਾ ਪਾਇਆ ਗਿਆ ਸੀ। ਕਿਉਂਕਿ ਬੀਤੇ ਦਿਨੀ ਕਿਸਾਨਾਂ ਦੀ ਟਰਾਲੀ ਚੋਰੀ ਦੇ ਗੰਭੀਰ ਦੋਸ਼ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਉੱਪਰ ਲੱਗੇ ਸੀ ਅਤੇ ਕਾਨੂੰਨ ਆਪਣਾ ਕੰਮ ਵੀ ਕਰ ਰਿਹਾ ਹੈ। ਵੱਖ-ਵੱਖ ਪਾਰਟੀ ਦੇ ਕੌਂਸਲਰਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਨਗਰ ਕੌਂਸਲ ਸੁਜਾਤਾ ਚਾਵਲਾ ਤੋਂ ਇਸਤੀਫਾ ਲਿਆ ਜਾਵੇ ਜਿਸ ਦੇ ਤਹਿਤ ਸੁਜਾਤਾ ਚਾਵਲਾ ਤੋਂ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਅਸਤੀਫਾ ਲੈ ਲਿਆ ਗਿਆ ਹੈ। ਜਿਸ ਨੂੰ ਉਹ ਜਲਦੀ ਹੀ ਮਨਜ਼ੂਰ ਕਰਵਾਣਗੇ। ਉਹਨਾਂ ਕਿਹਾ ਕਿ ਦੂਜੇ ਪਾਸੇ ਵਿਰੋਧ ਕਰ ਰਹੇ ਕੌਂਸਲਰ ਹੁਣ ਬੇਭਰੋਸਗੀ ਮਤੇ ਤੇ ਵੋਟਿੰਗ ਲਈ ਨਗਰ ਕੌਂਸਲ ਨਹੀਂ ਜਾਣਗੇ
ਵਿਧਾਇਕ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਸਮੂਹ ਕੌਂਸਲਰਾਂ ਦੀ ਸਹਿਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਸਾਹਨੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕੰਮ ਕਰਦੇ ਰਹਿਣਗੇ

मेष: दिन शुभ रहेगा...