Site icon Dainik Savera Punjab

ਨਿਤੀਸ਼ ਰੈਡੀ ਦਾ ਟੈਸਟ ਡੈਬਿਊ, ਅਕਸ਼ਰ ਪਟੇਲ ਬਾਹਰ

ਨਵੀਂ ਦਿੱਲੀ : ਭਾਰਤ ਵਿਰੁੱਧ ਪਹਿਲਾ ਟੈਸਟ: ਵੈਸਟ ਇੰਡੀਜ਼ ਨੇ ਟਾਸ ਜਿੱਤਿਆ, ਭਾਰਤ ਨੇ ਤਿੰਨ ਸਪਿਨਰਾਂ ਨਾਲ ਮੈਦਾਨ ਸੰਭਾਲਿਆ। ਕੋਲਕਾਤਾ ‘ਚ ਭਾਰਤ ਵਿਰੁੱਧ ਪਹਿਲੇ ਟੈਸਟ ਮੈਚ ਦੀ ਸ਼ੁਰੂਆਤ ਵੈਸਟ ਇੰਡੀਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਫੈਸਲੇ ਨਾਲ ਹੋਈ। ਭਾਰਤ ਨੇ ਆਪਣੀ ਪਲੇਇੰਗ ਇਲੈਵਨ ‘ਚ ਤਿੰਨ ਸਪਿਨਰ ਅਤੇ ਦੋ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕਰਕੇ ਮੈਚ ‘ਚ ਘੁੰਮਾਧਾਰ ਰਣਨੀਤੀ ਅਪਣਾਈ ਹੈ। ਆਲਰਾਊਂਡਰ ਨਿਤੀਸ਼ ਰੈਡੀ ਨੇ ਟੈਸਟ ਡੈਬਿਊ ਕੀਤਾ, ਜਦਕਿ ਅਕਸ਼ਰ ਪਟੇਲ ਨੂੰ ਬਾਹਰ ਰੱਖਿਆ ਗਿਆ। ਸਪਿਨ ਅਟੈਕ ਦੀ ਅਗਵਾਈ ਜਡੇਜਾ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਕਰ ਰਹੇ ਹਨ, ਜਦਕਿ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਬੁਮਰਾਹ ਅਤੇ ਸਿਰਾਜ ਦੇ ਹੱਥ ਹੈ। ਕਪਤਾਨ ਸ਼ੁਭਮਨ ਗਿੱਲ ਨੇ ਟਾਸ ਹਾਰਨ ‘ਤੇ ਨਿਰਾਸ਼ੀ ਨਾ ਜਤਾਉਂਦੇ ਹੋਏ ਕਿਹਾ, “ਪਿੱਚ ਵਧੀਆ ਲੱਗਦੀ ਹੈ, ਸਾਡੀ ਤਿਆਰੀ ਮਜ਼ਬੂਤ ਹੈ। ਸਾਨੂੰ ਸਿਰਫ਼ ਲਾਲ ਗੇਂਦ ਦੇ ਅਨੁਸਾਰ ਆਪਣੀ ਮਾਨਸਿਕਤਾ ਢਾਲਣੀ ਪਵੇਗੀ।”

ਟੌਸ ਤੋਂ ਲੈ ਕੇ ਟਰਾਫੀ ਤੱਕ, IND-PAK ਮਹਿਲਾ ਟਕਰ ‘ਚ ਰਿਸ਼ਤੇ ਠੰਢੇ

ਭਾਰਤ ਦੀ ਪਲੇਇੰਗ ਇਲੈਵਨ:
ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਨਿਤੀਸ਼ ਰੈਡੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ

ਵੈਸਟ ਇੰਡੀਜ਼ ਦੀ ਪਲੇਇੰਗ ਇਲੈਵਨ:
ਤੇਜ ਨਰਾਇਣ ਚੰਦਰਪਾਲ, ਜੌਹਨ ਕੈਂਪਬੈਲ, ਐਲਿਕ ਅਥਾਨੇਸ, ਬ੍ਰੈਂਡਨ ਕਿੰਗ, ਸ਼ਾਈ ਹੋਪ (ਵਿਕਟਕੀਪਰ), ਰੋਸਟਨ ਚੇਜ਼ (ਕਪਤਾਨ), ਜਸਟਿਨ ਗ੍ਰੀਵਜ਼, ਜੋਮੇਲ ਵਾਰਿਕਨ, ਖੈਰੀ ਪੀਅਰੇ, ਜੋਹਾਨ ਲਾਇਨ, ਜੈਡਨ ਸੀਲਜ਼

ਤੇਰੀ ਆਂਖਿਓਂ ਕਾ ਯੋ ਕਾਜਲ” ਦੀ ਸੁਰਤਾਰਾ ਦੀ ਜ਼ਿੰਦਗੀ ‘ਚ ਦੁਖ ਦਾ ਸੁਰ

ਇਹ ਵੀ ਯਾਦ ਰਹੇ ਕਿ ਵੈਸਟ ਇੰਡੀਜ਼ ਨੇ ਭਾਰਤ ਨੂੰ ਆਖਰੀ ਵਾਰ 23 ਸਾਲ ਪਹਿਲਾਂ ਟੈਸਟ ਮੈਚ ‘ਚ ਹਰਾਇਆ ਸੀ। ਕੀ ਇਸ ਵਾਰ ਇਤਿਹਾਸ ਦੁਹਰਾਇਆ ਜਾਵੇਗਾ ਜਾਂ ਭਾਰਤ ਆਪਣੀ ਰਣਨੀਤੀ ਨਾਲ ਵਿਰੋਧੀ ਨੂੰ ਚਿਤ ਕਰੇਗਾ — ਇਹ ਮੈਚ ਦੇ ਨਤੀਜੇ ‘ਤੇ ਨਜ਼ਰ ਰਹੇਗੀ।

Exit mobile version