Site icon Dainik Savera Punjab

Breaking : ਨਾਈਜੀਰੀਆ ‘ਚ ਮਿਲਟਰੀ ਏਅਰਕ੍ਰਾਫਟ ਕ੍ਰੈਸ਼ ਹੋਣ ਨਾਲ 7 ਕਰੂ ਮੈਂਬਰਾਂ ਤੇ 25 ਯਾਤਰੀਆਂ ਸਮੇਤ 32 ਲੋਕਾਂ ਦੀ ਮੌਤ

Nigeria Aircraft Crash : ਸੋਮਵਾਰ ਨੂੰ ਨਾਈਜੀਰੀਆ ਦਾ ਇੱਕ ਫੌਜੀ ਜਹਾਜ਼, ਜੋ ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਸੀ, ਦੱਖਣ-ਪੱਛਮੀ ਰਾਜ ਓਂਡੋ ਵਿੱਚ ਹਾਦਸਾਗ੍ਰਸਤ ਹੋ ਗਿਆ ; ਇਸ ਹਾਦਸੇ ਵਿੱਚ 25 ਯਾਤਰੀਆਂ ਅਤੇ ਅਮਲੇ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕ ਘਟਨਾ ਵਾਲੀ ਥਾਂ ‘ਤੇ ਇਕੱਠੇ ਹੋ ਗਏ। ਇੱਕ ਵਿਅਕਤੀ ਨੇ ਦੱਸਿਆ ਕਿ ਹਾਦਸੇ ਵਿੱਚ ਕਿਸੇ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ।

ਹਵਾਬਾਜ਼ੀ ਮੰਤਰੀ ਫੈਸਟਸ ਕੇਯਾਮੋ ਨੇ ਦੱਸਿਆ ਕਿ ਏਅਰ ਫੋਰਸ ਦਾ ATR-42 ਜਹਾਜ਼ ਬੇਨਿਨ ਸਿਟੀ ਤੋਂ ਲਾਗੋਸ ਲਈ ਇੱਕ ਰੁਟੀਨ ਮਿਸ਼ਨ ‘ਤੇ ਸੀ, ਜਦੋਂ ਸੋਮਵਾਰ ਨੂੰ ਏਅਰ ਟ੍ਰੈਫਿਕ ਕੰਟਰੋਲਰਾਂ ਨਾਲ ਇਸ ਦਾ ਸੰਪਰਕ ਟੁੱਟ ਗਿਆ। ਇਸ ਘਟਨਾ ਨੂੰ ਹਾਲ ਹੀ ਦੇ ਸਾਲਾਂ ਵਿੱਚ ਨਾਈਜੀਰੀਆ ਦੇ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ।

Exit mobile version