Dainik Savera Times Logo

ਪੁਲਿਸ ਨੇ ਅਖ਼ਬਾਰ ਲੈ ਕੇ ਜਾ ਰਹੀਆਂ ਗੱਡੀਆਂ ਦੀ ਕੀਤੀ ਚੈਕਿੰਗ, ਜਾਣੋ ਕਾਰਨ

1 month पहले

ਪੁਲਿਸ ਨੇ ਅਖ਼ਬਾਰ ਲੈ ਕੇ ਜਾ ਰਹੀਆਂ ਗੱਡੀਆਂ ਦੀ ਕੀਤੀ ਚੈਕਿੰਗ, ਜਾਣੋ ਕਾਰਨ

Newspapers in Punjab : ਪੰਜਾਬ ‘ਚ ਸ਼ੁੱਕਰਵਾਰ-ਸ਼ਨੀਵਾਰ ਰਾਤ ਨੂੰ ਕਰੀਬ 12 ਜਗ੍ਹਾ ‘ਤੇ ਚੰਡੀਗੜ੍ਹ ਸਮੇਤ ਵੱਖ-ਵੱਖ ਥਾਵਾਂ ਤੋਂ ਅਖ਼ਬਾਰ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਪੁਲਿਸ ਨੇ ਰੋਕ ਕੇ ਚੈਕਿੰਗ ਕੀਤੀ ਹੈ। ਇਹ ਚੈਕਿੰਗ ਰਾਤ 10 ਵਜੇ ਤੋਂ ਸਵੇਰ ਤਕ ਚੱਲੀ। ਇਸ ਕਾਰਨ ਕਈ ਸੈਂਟਰਾਂ ‘ਤੇ ਅਖ਼ਬਾਰਾਂ ਸਮੇਂ-ਸਿਰ ਨਹੀਂ ਪਹੁੰਚ ਸਕੀਆਂ, ਜਿਸ ਦਾ ਖੁਲਾਸਾ ਹੋਇਆ। ਹਾਲਾਂਕਿ, ਸੀਨੀਅਰ ਅਧਿਕਾਰੀ ਇਸ ਮਾਮਲੇ ‘ਤੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਪੁਲਿਸ ਨੂੰ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਬਾਰੇ ਜਾਣਕਾਰੀ ਮਿਲੀ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ। ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਪੜ ਵਿੱਚ ਚੈਕਿੰਗ ਲਈ ਰੋਕਿਆ ਗਿਆ ਸੀ।

ਚਾਈਨਾ ਡੋਰ ਨੇ ਵੱਢਿਆ ਸਾਢੇ 3 ਸਾਲਾਂ ਬੱਚੀ ਦਾ ਗਲਾ ਤੇ ਚਿਹਰਾ, ਲੱਗੇ 65 ਟਾਂਕੇ

ਲੁਧਿਆਣਾ ਵਿੱਚ ਵੀ ਐਤਵਾਰ ਸਵੇਰੇ ਪੁਲਿਸ ਨੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਅਚਾਨਕ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ। ਡਿਸਟ੍ਰੀਬਿਊਟਰਾਂ ਦਾ ਕਹਿਣਾ ਹੈ ਕਿ ਐਤਵਾਰ ਪਹਿਲਾਂ ਹੀ ਬਿਜ਼ੀ ਦਿਨ ਹੁੰਦਾ ਹੈ ਅਤੇ ਇਸ ਪੁਲਿਸ ਕਾਰਵਾਈ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਕਈ ਥਾਣਿਆਂ ਵਿੱਚ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਡਾਰਕ ਚਾਕਲੇਟ ਤੇ ਬੇਰੀਜ਼ ਵਧਾ ਸਕਦੀ ਯਾਦਦਾਸ਼ਤ, ਤਣਾਅ ਹੋ ਸਕਦੈ ਘਟ : ਸਟੱਡੀ

ਮੋਗਾ ਸਮੇਤ ਲਗਭਗ ਪੂਰੇ ਪੰਜਾਬ ਵਿੱਚ ਅੱਜ ਅਜੇ ਤਕ ਨਹੀਂ ਪਹੁੰਚੀਆਂ ਅਖਬਾਰਾਂ

ਦੱਸ ਦਈਏ ਕਿ ਮੋਗਾ, ਮੁਕਤਸਰ, ਫਰੀਦਕੋਟ ਸਮੇਤ ਲਗਭਗ ਸਾਰੇ ਸ਼ਹਿਰਾਂ ਵਿੱਚ ਅਜੇ ਤਕ ਅਖ਼ਬਾਰ ਨਹੀਂ ਪੁੱਜੇ। ਜਿੱਥੇ ਇਹ ਗੱਡੀਆਂ ਪਹਿਲਾਂ ਸਵੇਰੇ 4 ਵਜੇ ਤਕ ਆ ਜਾਂਦੀਆਂ ਸਨ, ਉੱਥੇ ਹੁਣ 8:30 ਵਜੇ ਤੱਕ ਵੀ ਨਹੀਂ ਪੁੱਜੀਆਂ।

खबरें और भी हैं...

Copyright © 2025 Dainik Savera Times. All rights reserved.