Site icon Dainik Savera Punjab

ਸੁਪਰੀਮ ਕੋਰਟ ਨੇ UGC ਦੇ ਨਵੇਂ ਨਿਯਮਾਂ ’ਤੇ ਲਗਾਈ ਰੋਕ, 2012 ਦੇ ਨਿਯਮ ਹੀ ਰਹਿਣਗੇ ਲਾਗੂ

Supreme Court stays new UGC rules, 2012 rules will remain in force

Supreme Court stays new UGC rules, 2012 rules will remain in force

New UGC Rules : ਸੁਪਰੀਮ ਕੋਰਟ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੇ ਨਵੇਂ ਨਿਯਮਾਂ ਵਿਰੁੱਧ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਉਨ੍ਹਾਂ ’ਤੇ ਅਸਥਾਈ ਰੋਕ ਲਗਾ ਦਿੱਤੀ ਹੈ। 29 ਜਨਵਰੀ, 2026 ਨੂੰ ਹੋਈ ਸੁਣਵਾਈ ਦੌਰਾਨ ਮੁੱਖ ਨਿਆਂਧੀਸ਼ (CJI) ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਸਰਕਾਰ ਅਤੇ UGC ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਅਗਲੇ ਹੁਕਮਾਂ ਤੱਕ 2012 ਵਾਲੇ ਨਿਯਮ ਹੀ ਲਾਗੂ ਰਹਿਣਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ, 2026 ਨੂੰ ਹੋਵੇਗੀ।

ਨਵੇਂ ਨਿਯਮਾਂ ’ਤੇ ਕਿਉਂ ਲੱਗੀ ਰੋਕ

ਸੁਣਵਾਈ ਦੌਰਾਨ CJI ਸੂਰਿਆ ਕਾਂਤ ਨੇ ਨਵੇਂ ਨਿਯਮਾਂ ’ਤੇ ਗੰਭੀਰ ਸਵਾਲ ਖੜੇ ਕਰਦਿਆਂ ਕਿਹਾ,“ਕੀ ਅਸੀਂ ਜਾਤੀ ਰਹਿਤ ਸਮਾਜ ਵੱਲ ਵਧ ਰਹੇ ਹਾਂ ਜਾਂ ਪਿੱਛੇ ਵੱਲ ਜਾ ਰਹੇ ਹਾਂ? ਵਿਦਿਆਰਥੀ ਹੋਸਟਲਾਂ ਵਿੱਚ ਇਕੱਠੇ ਰਹਿੰਦੇ ਹਨ, ਪਰ ਨਵੇਂ ਨਿਯਮ ਵੱਖਰੇ ਹੋਸਟਲ ਬਣਾਉਣ ਵੱਲ ਇਸ਼ਾਰਾ ਕਰਦੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ।”

READ ALSO : ਪੰਜਾਬੀ ਸਿਆਸਤ ਵਿੱਚ ਸੋਗ ਦੀ ਲਹਿਰ, ਸੁਖਬੀਰ ਸਿੰਘ ਬਾਦਲ ਦੇ ਕਰੀਬੀ ਦਾ ਦੇਹਾਂਤ

ਜਸਟਿਸ ਬਾਗਚੀ ਨੇ ਵੀ ਕਿਹਾ ਕਿ ਸਮਾਜ ਅਤੇ ਦੇਸ਼ ਵਿੱਚ ਏਕਤਾ ਬਣਾਈ ਰੱਖਣਾ ਸਭ ਤੋਂ ਜ਼ਰੂਰੀ ਹੈ। ਬੈਂਚ ਨੇ ਇਹ ਵੀ ਦਰਸਾਇਆ ਕਿ ਨਵੇਂ ਨਿਯਮਾਂ ਨਾਲ ਕੁਝ ਲੋਕ ਗਲਤ ਫਾਇਦਾ ਉਠਾ ਸਕਦੇ ਹਨ ਅਤੇ ਇਸ ਮਾਮਲੇ ’ਤੇ ਇੱਕ ਮਾਹਰ ਕਮੇਟੀ ਬਣਾਉਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਪਟੀਸ਼ਨਕਰਤਾਵਾਂ ਦੀ ਦਲੀਲ

ਪਟੀਸ਼ਨਕਰਤਾਵਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੰਵਿਧਾਨ ਸਾਰੇ ਨਾਗਰਿਕਾਂ ਦੀ ਬਰਾਬਰੀ ਦੀ ਰੱਖਿਆ ਕਰਦਾ ਹੈ, ਪਰ ਨਵੇਂ ਨਿਯਮ ਸਮਾਜ ਵਿੱਚ ਵਿਤਕਰੇ ਨੂੰ ਵਧਾਵਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿਯਮ ਸਿਰਫ਼ SC, ST ਅਤੇ OBC ਵਰਗਾਂ ਨੂੰ ਹੀ ਸੰਬੋਧਿਤ ਕਰਦਾ ਹੈ, ਜਦਕਿ ਵਿਤਕਰਾ ਹੋਰ ਵਰਗਾਂ ਨਾਲ ਵੀ ਹੋ ਸਕਦਾ ਹੈ।

ਵਕੀਲ ਨੇ ਨਿਯਮ 3(c) ’ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਨਿਯਮ 3(e) ਪਹਿਲਾਂ ਹੀ ਵਿਤਕਰੇ ਦੀ ਪਰਿਭਾਸ਼ਾ ਕਰਦਾ ਹੈ, ਤਾਂ ਵੱਖਰੀ ਧਾਰਾ ਦੀ ਲੋੜ ਨਹੀਂ। ਇਸ ’ਤੇ CJI ਸੂਰਿਆ ਕਾਂਤ ਨੇ ਸਪੱਸ਼ਟ ਕੀਤਾ ਕਿ ਅਦਾਲਤ ਇਹ ਜਾਂਚ ਰਹੀ ਹੈ ਕਿ ਕੀ ਨਵੇਂ ਨਿਯਮ ਸੰਵਿਧਾਨ ਦੀ ਧਾਰਾ 14 (ਸਮਾਨਤਾ ਦਾ ਅਧਿਕਾਰ) ਦੇ ਅਨੁਕੂਲ ਹਨ ਜਾਂ ਨਹੀਂ।

UGC ਦੇ ਨਵੇਂ ਨਿਯਮ ਕੀ ਹਨ

UGC ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ:

ਹਰ ਕਾਲਜ ਵਿੱਚ Equal Opportunity Center (EOC) ਬਣਾਇਆ ਜਾਣਾ ਸੀ।

ਪਛੜੇ ਅਤੇ ਹਾਸ਼ੀਏ ’ਤੇ ਧੱਕੇ ਵਿਦਿਆਰਥੀਆਂ ਨੂੰ ਸਿੱਖਿਆ, ਫੀਸਾਂ ਅਤੇ ਵਿਤਕਰੇ ਸੰਬੰਧੀ ਮਦਦ ਦਿੱਤੀ ਜਾਣੀ ਸੀ।

ਹਰ ਕਾਲਜ ਵਿੱਚ ਇੱਕ ਸਮਾਨਤਾ ਕਮੇਟੀ ਬਣਨੀ ਸੀ, ਜਿਸ ਦੀ ਅਗਵਾਈ ਪ੍ਰਿੰਸੀਪਲ ਕਰਦੇ।

ਕਮੇਟੀ ਵਿੱਚ SC, ST, OBC, ਔਰਤਾਂ ਅਤੇ ਅਪਾਹਜ ਵਿਦਿਆਰਥੀਆਂ ਦੇ ਨੁਮਾਇੰਦੇ ਸ਼ਾਮਲ ਹੁੰਦੇ।

ਵਿਤਕਰੇ ਦੀ ਨਿਗਰਾਨੀ ਲਈ Equality Squad ਬਣਾਇਆ ਜਾਣਾ ਸੀ।

ਸ਼ਿਕਾਇਤ ਮਿਲਣ ’ਤੇ 24 ਘੰਟਿਆਂ ਵਿੱਚ ਮੀਟਿੰਗ ਅਤੇ 15 ਦਿਨਾਂ ਵਿੱਚ ਰਿਪੋਰਟ ਦੇਣੀ ਲਾਜ਼ਮੀ ਸੀ।

ਨਿਯਮਾਂ ਦੀ ਉਲੰਘਣਾ ’ਤੇ ਕਾਲਜ ਦੀ ਗ੍ਰਾਂਟ ਰੋਕੀ ਜਾ ਸਕਦੀ ਸੀ, ਡਿਗਰੀ ਜਾਂ ਦੂਰੀ ਸਿੱਖਿਆ ਪ੍ਰੋਗਰਾਮ ਮੁਅੱਤਲ ਹੋ ਸਕਦੇ ਸਨ ਅਤੇ ਗੰਭੀਰ ਮਾਮਲਿਆਂ ਵਿੱਚ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਸੀ।

ਅਗਲਾ ਕਦਮ

ਸੁਪਰੀਮ ਕੋਰਟ ਨੇ ਇਨ੍ਹਾਂ ਨਿਯਮਾਂ ’ਤੇ ਅਸਥਾਈ ਰੋਕ ਲਗਾਉਂਦਿਆਂ ਕੇਂਦਰ ਸਰਕਾਰ ਅਤੇ UGC ਤੋਂ ਵਿਸਥਾਰਪੂਰਕ ਜਵਾਬ ਮੰਗਿਆ ਹੈ। ਹੁਣ 19 ਮਾਰਚ, 2026 ਨੂੰ ਹੋਣ ਵਾਲੀ ਅਗਲੀ ਸੁਣਵਾਈ ’ਚ ਇਹ ਤੈਅ ਹੋਵੇਗਾ ਕਿ ਨਵੇਂ ਨਿਯਮ ਲਾਗੂ ਰਹਿਣਗੇ ਜਾਂ ਉਨ੍ਹਾਂ ਵਿੱਚ ਸੋਧ ਕੀਤੀ ਜਾਵੇਗੀ।

ਖੰਨਾ ਫਾਇਰਿੰਗ ਮਾਮਲਾ: ਫੈਸ਼ਨ ਡਿਜ਼ਾਈਨਰ ਦੇ ਘਰ ਤੇ ਹਮਲੇ ਦੀ ਸਾਜ਼ਿਸ਼ ਭਰਾ ਨੇ ਹੀ ਰਚੀ, ਪੁਲਿਸ ਦਾ ਵੱਡਾ ਖੁਲਾਸਾ

Exit mobile version