Site icon Dainik Savera Punjab

ਨੇਪਾਲ ਸਰਹੱਦ ‘ਤੇ ਨਵੀਂ ਸਖ਼ਤੀ: ਭਾਰਤੀ ਵਾਹਨਾਂ ਲਈ ਨਵੇਂ ਨਿਯਮ ਲਾਗੂ, ਸਾਲ ਵਿੱਚ ਸਿਰਫ਼ 30 ਐਂਟਰੀਆਂ ਦੀ ਇਜਾਜ਼ਤ

New strictures on Nepal border: New rules implemented for Indian vehicles, only 30 entries allowed in a year

New strictures on Nepal border: New rules implemented for Indian vehicles, only 30 entries allowed in a year

ਨੈਸ਼ਨਲ ਨਿਊਜ਼ : ਨੇਪਾਲ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਭਾਰਤ-ਨੇਪਾਲ ਸਰਹੱਦ ‘ਤੇ ਨਿਯਮ ਹੋਰ ਸਖ਼ਤ ਕਰ ਦਿੱਤੇ ਗਏ ਹਨ। ਨਵੇਂ ਨਿਰਦੇਸ਼ਾਂ ਅਨੁਸਾਰ ਭਾਰਤੀ ਨਿੱਜੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ, ਜਿਸ ਨਾਲ ਸਰਹੱਦੀ ਯਾਤਰਾ ਕਰਨ ਵਾਲੇ ਲੋਕਾਂ ਵਿੱਚ ਚਿੰਤਾ ਵਧ ਗਈ ਹੈ।

ਨਵਾਂ ਨਿਯਮ ਕੀ ਕਹਿੰਦਾ ਹੈ?

ਨਵੇਂ ਪ੍ਰਬੰਧਾਂ ਮੁਤਾਬਕ ,ਭਾਰਤੀ ਨਿੱਜੀ ਵਾਹਨ ਸਾਲ ਵਿੱਚ ਸਿਰਫ਼ 30 ਵਾਰ ਹੀ ਨੇਪਾਲ ਵਿੱਚ ਦਾਖਲ ਹੋ ਸਕਣਗੇ। 30 ਵਾਰ ਤੋਂ ਵੱਧ ਦਾਖਲੇ ‘ਤੇ ਭਾਰੀ ਜੁਰਮਾਨਾ ਲੱਗੇਗਾ। ਕਾਰਗੋ ਵਾਹਨਾਂ ਨੂੰ ਇਸ ਨਿਯਮ ਤੋਂ ਛੋਟ ਮਿਲੀ ਹੋਈ ਹੈ। ਇਹ ਨਿਯਮ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਹੈ ਜੋ ਰੋਜ਼ਾਨਾ ਸਰਹੱਦ ਪਾਰ ਕਰਦੇ ਹਨ।

QR ਕੋਡ ਸਿਸਟਮ ਨਾਲ ਨਿਗਰਾਨੀ

ਸਰਹੱਦ ‘ਤੇ ਹੁਣ ਇੱਕ ਨਵਾਂ QR ਕੋਡ ਅਧਾਰਿਤ ਕਸਟਮ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਸਿਸਟਮ ਨਾਲ ਹਰ ਵਾਹਨ ਦੀ ਐਂਟਰੀ ਡਿਜੀਟਲ ਰਿਕਾਰਡ ਹੋਵੇਗੀ। ਸਰਹੱਦ ‘ਤੇ ਆਉਣ-ਜਾਣ ਦੀ ਪੂਰੀ ਟ੍ਰੈਕਿੰਗ ਹੋ ਸਕੇਗੀ। 30 ਐਂਟਰੀਆਂ ਤੋਂ ਵੱਧ ਹੋਣ ‘ਤੇ ਆਟੋਮੈਟਿਕ ਚੈਕ ਹੋਵੇਗਾ। ਇਸ ਨਾਲ ਨਿਗਰਾਨੀ ਨੂੰ ਹੋਰ ਸਖ਼ਤ ਅਤੇ ਪਾਰਦਰਸ਼ੀ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।

ਜੁਰਮਾਨੇ ਦੇ ਨਵੇਂ ਰੇਟ

ਜੇਕਰ ਨਿਯਮ ਤੋੜੇ ਜਾਂਦੇ ਹਨ ਤਾਂ ਬਾਈਕ ਲਈ ਲਗਭਗ 2000 ਰੁਪਏ ਪ੍ਰਤੀ ਦਿਨ ਕਾਰਾਂ ਲਈ ਲਗਭਗ 2500 ਰੁਪਏ ਪ੍ਰਤੀ ਦਿਨ ਇਸ ਤੋਂ ਇਲਾਵਾ ਕਸਟਮ ਫੀਸ ਵੀ ਲਾਗੂ ਰਹੇਗੀ।

ਸਰਹੱਦੀ ਨਿਵਾਸੀਆਂ ਦੀ ਚਿੰਤਾ

ਸਿਧਾਰਥਨਗਰ, ਮਹਾਰਾਜਗੰਜ ਅਤੇ ਸੋਨੌਲੀ ਵਰਗੀਆਂ ਸਰਹੱਦੀ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਨਿਯਮ ਮੁਸ਼ਕਲ ਪੈਦਾ ਕਰ ਸਕਦੇ ਹਨ, ਕਿਉਂਕਿ ਰੋਜ਼ਾਨਾ ਆਵਾਜਾਈ ਪ੍ਰਭਾਵਿਤ ਹੋਵੇਗੀ ।


ਪਰਿਵਾਰਕ ਅਤੇ ਵਪਾਰਕ ਸੰਪਰਕਾਂ ‘ਤੇ ਅਸਰ ਪਵੇਗਾ ਸਰਕਾਰ ਦਾ ਤਰਕ ਅਧਿਕਾਰੀਆਂ ਦੇ ਅਨੁਸਾਰ ਇਹ ਕਦਮ ਇਸ ਲਈ ਲਏ ਗਏ ਹਨ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਕਾਬੂ ਪਾਉਣ ਲਈਟੈਕਸ ਚੋਰੀ ਰੋਕਣ ਲਈ,ਸਰਹੱਦੀ ਸੁਰੱਖਿਆ ਮਜ਼ਬੂਤ ਕਰਨ ਲਈਵਾਹਨਾਂ ਦੀ ਸਹੀ ਟ੍ਰੈਕਿੰਗ ਯਕੀਨੀ ਬਣਾਉਣ ਲਈ ਨਵੇਂ ਨਿਯਮਾਂ ਨਾਲ ਭਾਰਤ-ਨੇਪਾਲ ਸਰਹੱਦ ‘ਤੇ ਆਵਾਜਾਈ ਹੋਰ ਨਿਯੰਤਰਿਤ ਹੋ ਗਈ ਹੈ। ਜਿੱਥੇ ਸਰਕਾਰ ਇਸਨੂੰ ਸੁਰੱਖਿਆ ਲਈ ਜ਼ਰੂਰੀ ਕਦਮ ਦੱਸ ਰਹੀ ਹੈ, ਉੱਥੇ ਹੀ ਸਰਹੱਦੀ ਲੋਕ ਇਸਨੂੰ ਰੋਜ਼ਾਨਾ ਜੀਵਨ ਲਈ ਚੁਣੌਤੀ ਵਜੋਂ ਦੇਖ ਰਹੇ ਹਨ।

Exit mobile version