ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਹੋਵੇਗਾ, ਕਿਉਂਕਿ ਟਰਾਂਸਪੋਰਟ ਵਿਭਾਗ ਸੂਬੇ ਦੇ ਸਾਰੇ 32 ਡਰਾਈਵਿੰਗ ਟੈਸਟ ਟਰੈਕਾਂ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਧਾਰਤ ਸਮਾਰਟ ਤਕਨਾਲੋਜੀ ਲਾਗੂ ਕਰਨ ਜਾ ਰਿਹਾ ਹੈ।
AI ਅਧਾਰਤ ਟੈਸਟ ਹੋਵੇਗਾ ਲਾਜ਼ਮੀ
ਹੁਣ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇਣ ਵਾਲਿਆਂ ਨੂੰ AI ਅਧਾਰਤ ਆਟੋਮੇਟਿਡ ਟਰੈਕ ‘ਤੇ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਵਿਭਾਗ ਵੱਲੋਂ ਟਰੈਕਾਂ ਵਿੱਚ ਮੌਜੂਦ ਕਮੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਟੈਸਟ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਸਖ਼ਤੀ ਦੋਵਾਂ ਨੂੰ ਯਕੀਨੀ ਬਣਾਇਆ ਜਾਵੇਗਾ।
READ ALSO : ਜਲੰਧਰ ਮੀਟਿੰਗ ‘ਚ ਗਿਆਨੀ ਹਰਪ੍ਰੀਤ ਸਿੰਘ ਦਾ ਹਮਲਾ: “ਸੁਖਬੀਰ ਬਿਜ਼ਨਸਮੈਨ, ਕੌਮ ਦਾ ਭਲਾ ਨਹੀਂ ਕਰ ਸਕਦਾ”
ਕੰਟਰੋਲ ਰੂਮ ਅਤੇ ਟਰੈਕ ਮੁਰੰਮਤ
ਹਰ ਟੈਸਟ ਟਰੈਕ ‘ਤੇ ਕੰਟਰੋਲ ਰੂਮ ਸਥਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਟੈਸਟ ਦੇ ਬਿਹਤਰ ਨਤੀਜਿਆਂ ਲਈ ਟਰੈਕਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ। ਵਿਭਾਗ ਇੱਕ ਪ੍ਰਾਈਵੇਟ ਕੰਪਨੀ ਨੂੰ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਵਿਕਸਤ ਕਰਨ ਲਈ ਅੰਤਿਮ ਰੂਪ ਦੇ ਰਿਹਾ ਹੈ, ਜਿਸ ਸਬੰਧੀ ਅਹਿਮ ਫੈਸਲਾ 25 ਫਰਵਰੀ ਨੂੰ ਕੀਤਾ ਜਾਣਾ ਹੈ।
Mohali ਤੋਂ ਸ਼ੁਰੂ ਹੋਇਆ ਸਮਾਰਟ ਸਿਸਟਮ
ਮੋਹਾਲੀ ਵਿੱਚ ਇਸ ਸਮਾਰਟ ਸਿਸਟਮ ਦੀ ਸਫਲ ਲਾਗੂਅੰਦਾਜ਼ੀ ਤੋਂ ਬਾਅਦ ਹੁਣ ਇਸਨੂੰ ਪੰਜਾਬ ਭਰ ਦੇ ਸਾਰੇ ਡਰਾਈਵਿੰਗ ਟੈਸਟ ਟਰੈਕਾਂ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਇਹ ਨਵਾਂ ਸਿਸਟਮ ਡਰਾਈਵਰ ਦੀ ਹਰ ਗਤੀਵਿਧੀ ‘ਤੇ ਨਿਗਰਾਨੀ ਰੱਖੇਗਾ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗਲਤੀ ਦੇ ਮਾਮਲੇ ਵਿੱਚ ਉਮੀਦਵਾਰ ਨੂੰ ਤੁਰੰਤ ਫੇਲ੍ਹ ਕਰ ਦਿੱਤਾ ਜਾਵੇਗਾ।
ਸਮਾਰਟਫੋਨ ਰਾਹੀਂ ਪੂਰੀ ਮਾਨੀਟਰਿੰਗ
ਟੈਸਟ ਦੌਰਾਨ ਉਮੀਦਵਾਰ ਦੀ ਕਾਰ ਦੀ ਵਿੰਡਸ਼ੀਲਡ ‘ਤੇ ਇੱਕ ਸਮਾਰਟਫੋਨ ਫਿੱਟ ਕੀਤਾ ਜਾਵੇਗਾ। ਅਰਜ਼ੀਕਾਰ ਦਾ ਫੋਨ ਨੰਬਰ ਇਸ ਵਿੱਚ ਦਰਜ ਕੀਤਾ ਜਾਵੇਗਾ, ਜਿਸ ਰਾਹੀਂ ਉਸ ਦੀ ਸਾਰੀ ਜਾਣਕਾਰੀ ਸਿਸਟਮ ‘ਚ ਲੋਡ ਹੋ ਜਾਵੇਗੀ। ਸਮਾਰਟਫੋਨ ਅਤੇ ਟਰੈਕ ‘ਤੇ ਲੱਗੇ ਸਰਵਰ ਮਿਲਕੇ ਪੂਰੀ ਟੈਸਟ ਪ੍ਰਕਿਰਿਆ ਨੂੰ ਮਾਨੀਟਰ ਕਰਨਗੇ। ਟੈਸਟ ਖਤਮ ਹੋਣ ਨਾਲ ਹੀ ਇਕ ਵਿਸਥਾਰਪੂਰਵਕ ਰਿਪੋਰਟ ਤਿਆਰ ਹੋ ਜਾਵੇਗੀ।
ਪਾਰਦਰਸ਼ਤਾ ਵੱਲ ਵੱਡਾ ਕਦਮ
ਟਰਾਂਸਪੋਰਟ ਵਿਭਾਗ ਦਾ ਇਹ ਕਦਮ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਨਿਯਮਾਂ ਦੀ ਸਖ਼ਤ ਪਾਲਣਾ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਹੁਣ ਸਿਰਫ਼ ਉਹੀ ਉਮੀਦਵਾਰ ਲਾਇਸੈਂਸ ਹਾਸਲ ਕਰ ਸਕਣਗੇ ਜੋ ਸਾਰੇ ਮਿਆਰਾਂ ‘ਤੇ ਖਰੇ ਉਤਰਣਗੇ।
Big Breaking: SGPC ਦਾ ਵੱਡਾ ਐਕਸ਼ਨ, ਗਿਆਨੀ Raghbir Singh ਨੂੰ ਦਿੱਤਾ 72 ਘੰਟੇ ਦਾ Notice

