Site icon Dainik Savera Punjab

ਸੈਲਫੋਸ ਜ਼ਹਿਰੀਲੇਪਣ ਖ਼ਿਲਾਫ਼ ਨਵੀਂ ਖੋਜ: ਹੁਣ ਜਾਨ ਬਚਾਉਣਾ ਹੋਇਆ ਆਸਾਨ

new-research-against-celphos

new-research-against-celphos

ਨੈਸ਼ਨਲ ਡੈਸਕ: PGIMER ਚੰਡੀਗੜ੍ਹ ਦੀ ਨਵੀਂ ਰਿਸਰਚ ਨੇ ਸੈਲਫੋਸ (ਐਲੂਮੀਨੀਅਮ ਫਾਸਫਾਈਡ) ਜ਼ਹਿਰੀਲੇਪਣ ਦੇ ਇਲਾਜ ਲਈ ਇੰਟ੍ਰਾਵੀਨਸ ਲਿਪਿਡ ਇਮਲਸ਼ਨ (ILE) ਨੂੰ ਇੱਕ ਪ੍ਰਭਾਵਸ਼ਾਲੀ ਅਤੇ ਜਾਨ ਬਚਾਉਣ ਵਾਲੀ ਥੈਰਪੀ ਵਜੋਂ ਸਾਬਤ ਕੀਤਾ ਹੈ, ਜੋ ਖਾਸ ਕਰਕੇ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਲਈ ਵੱਡੀ ਉਮੀਦ ਹੈ।

ਰਾਸ਼ਟਰਪਤੀ ਨੇ ਦਿੱਤੀ ਗੁਰੂ ਰਵਿਦਾਸ ਜਯੰਤੀ ਦੀ ਵਧਾਈ

ਖੇਤੀਬਾੜੀ ਰਾਜਾਂ ‘ਚ ਵਧ ਰਹੀ ਚਿੰਤਾ

ਭਾਰਤ ਦੇ ਖੇਤੀਬਾੜੀ ਪ੍ਰਧਾਨ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸੈਲਫੋਸ ਵਰਤੋਂ ਕਾਰਨ ਜ਼ਹਿਰੀਲੇਪਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਹ ਪਦਾਰਥ ਅਕਸਰ ਅਨਾਜ ਨੂੰ ਲੰਬੇ ਸਮੇਂ ਤੱਕ ਸੰਭਾਲਣ ਲਈ ਵਰਤਿਆ ਜਾਂਦਾ ਹੈ ਪਰ ਇਹ ਮਨੁੱਖੀ ਸਿਹਤ ਲਈ ਘਾਤਕ ਸਾਬਤ ਹੋ ਰਿਹਾ ਹੈ। ਅੰਕੜਿਆਂ ਅਨੁਸਾਰ ਹਰ ਸਾਲ ਸੈਂਕੜੇ ਮਰੀਜ਼ ਇਸ ਜ਼ਹਿਰੀਲੇਪਣ ਦਾ ਸ਼ਿਕਾਰ ਹੁੰਦੇ ਹਨ।

ਅਧਿਐਨ ਦੇ ਨਤੀਜੇ: ਮੌਤ ਦਰ ‘ਚ 40% ਤੱਕ ਕਮੀ

PGIMER ਦੀ ਟੀਮ ਵੱਲੋਂ ਕੀਤੇ ਗਏ ਰੈਂਡਮਾਈਜ਼ਡ ਕਲੀਨਿਕਲ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਮਰੀਜ਼ਾਂ ਨੂੰ ਆਮ ਇਲਾਜ ਦੇ ਨਾਲ ILE ਦਿੱਤੀ ਗਈ ਉਨ੍ਹਾਂ ਦੀ ਮੌਤ ਦਰ ਵਿੱਚ ਲਗਭਗ 40 ਫੀਸਦੀ ਤੱਕ ਕਮੀ ਆਈ। ਇਲਾਜ ਨਾਲ ਮਰੀਜ਼ਾਂ ਦੀ ਮੈਟਾਬੋਲਿਕ ਐਸਿਡੋਸਿਸ ਜਲਦੀ ਠੀਕ ਹੋਈ, ਦਿਲ ਦੀ ਧੜਕਨ ਸਥਿਰ ਹੋਈ ਅਤੇ ਝਟਕੇ ਜਾਂ ਦਿਲ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਸਿਹਤ ਵਿੱਚ ਵੀ ਸੁਧਾਰ ਆਇਆ।

ਸਸਤਾ ਇਲਾਜ, ਵਿਆਪਕ ਲਾਭ

ILE ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਦਵਾਈ ਸਸਤੀ ਹੈ ਅਤੇ ਭਾਰਤ ਦੇ ਜ਼ਿਆਦਾਤਰ ਹਸਪਤਾਲਾਂ ਵਿੱਚ ਪਹਿਲਾਂ ਹੀ ਉਪਲਬਧ ਹੈ। ਇਸ ਕਰਕੇ ਇਹ ਥੈਰਪੀ ਪਿੰਡਾਂ ਅਤੇ ਦੂਰ ਦਰਾਜ਼ ਦੇ ਇਲਾਕਿਆਂ ਵਿੱਚ ਵੀ ਲਾਗੂ ਕੀਤੀ ਜਾ ਸਕਦੀ ਹੈ ਜਿੱਥੇ ਆਧੁਨਿਕ ਇਲਾਜ ਦੀ ਪਹੁੰਚ ਘੱਟ ਹੈ। ਇਹ ਇਲਾਜ ਸਿਰਫ਼ ਸ਼ਹਿਰੀ ਹਸਪਤਾਲਾਂ ਤੱਕ ਸੀਮਿਤ ਨਹੀਂ ਰਹੇਗਾ ਸਗੋਂ ਜ਼ਮੀਨੀ ਪੱਧਰ ‘ਤੇ ਵੀ ਜਾਨਾਂ ਬਚਾਉਣ ਵਿੱਚ ਮਦਦਗਾਰ ਹੋਵੇਗਾ।

ਫਰਵਰੀ ‘ਚ ਕਿਹੜੇ ਦਿਨ ਰਹਿਣਗੇ ਛੁੱਟੀ ਵਾਲੇ? ਵਿਦਿਆਰਥੀਆਂ ਲਈ ਆਈ ਪੂਰੀ ਲਿਸਟ ਦੇਖੋਂ।

ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ

ਇਹ ਅਹੰਮ ਰਿਸਰਚ ਡਾ. ਮਨਦੀਪ ਸਿੰਘ ਭਾਟੀਆ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਡਾ. ਸੌਰਭ ਸ਼ਰਦਾ ਸਮੇਤ ਹੋਰ ਵਿਦਵਾਨਾਂ ਨੇ ਭਾਗ ਲਿਆ। ਇਹ ਅਧਿਐਨ ਯੂਰਪੀ ਜਰਨਲ ‘ਯੂਰੋਪੀਅਨ ਰਿਵਿਊ ਆਫ਼ ਮੈਡੀਕਲ ਐਂਡ ਫਾਰਮਾਕੋਲੋਜੀਕਲ ਸਾਇੰਸਿਜ਼’ ਵਿੱਚ ਪ੍ਰਕਾਸ਼ਿਤ ਹੋਇਆ ਹੈ ਜਿਸ ਨਾਲ ਉੱਤਰੀ ਭਾਰਤ ਦੀ ਇੱਕ ਗੰਭੀਰ ਸਿਹਤ ਸੰਬੰਧੀ ਚੁਣੌਤੀ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਮਿਲੀ ਹੈ।

new-research-against-celphos
Exit mobile version