Site icon Dainik Savera Punjab

ਅਲਰਟ! ਟੋਲ ਪਲਾਜ਼ਾ ਕਰਾਸ ਕਰਦੇ ਹੀ ਆਵੇਗਾ ਈ-ਚਲਾਨ ਮੈਸੇਜ, ਅਧੂਰੇ ਪੇਪਰਾਂ ‘ਤੇ ਭਾਰੀ ਜੁਰਮਾਨਾ ਤਿਆਰ

New e-detection system implemented on highways and expressways of the country, now vehicle documents are also checked at toll plazas

New e-detection system implemented on highways and expressways of the country, now vehicle documents are also checked at toll plazas

ਦੇਸ਼ ਦੇ ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਲਈ ਇੱਕ ਮਹੱਤਵਪੂਰਨ ਸੁਚਨਾ ਹੈ ਕਿ ਹੁਣ ਟੋਲ ਪਲਾਜ਼ਿਆਂ ‘ਤੇ ਸਿਰਫ਼ ਟੋਲ ਟੈਕਸ ਦੇਣਾ ਕਾਫ਼ੀ ਨਹੀਂ ਹੋਵੇਗਾ। ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਮੁੱਖ ਮਾਰਗਾਂ ‘ਤੇ ਇੱਕ ਨਵਾਂ ਈ-ਡਿਟੈਕਸ਼ਨ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਸ ਸਿਸਟਮ ਤਹਿਤ, ਜੇਕਰ ਵਾਹਨ ਦੇ ਦਸਤਾਵੇਜ਼ ਅਧੂਰੇ ਹਨ, ਤਾਂ ਟੋਲ ਪਲਾਜ਼ਾ ‘ਤੇ ਲੱਗੇ ਹਾਈ-ਰੈਜ਼ੋਲਿਊਸ਼ਨ ਕੈਮਰੇ ਤੁਰੰਤ ਈ-ਚਲਾਨ ਜਾਰੀ ਕਰ ਦੇਣਗੇ।

ਸਿਸਟਮ ਦੀ ਵਿਸ਼ੇਸ਼ਤਾਵਾਂ

ਆਟੋਮੈਟਿਕ ਸਿਸਟਮ ਵਾਹਨ ਦੀ ਨੰਬਰ ਪਲੇਟ ਨੂੰ ਸਕੈਨ ਕਰਕੇ ਕੇਂਦਰੀ ਡੇਟਾਬੇਸ ਰਾਹੀਂ ਸਕਿੰਟਾਂ ਵਿੱਚ ਜਾਂਚ ਕਰਦਾ ਹੈ।

ਵਾਹਨ ਦਾ ਬੀਮਾ, ਪ੍ਰਦੂਸ਼ਣ ਸਰਟੀਫਿਕੇਟ (PUC), ਫਿਟਨੈਸ ਅਤੇ ਪਰਮਿਟ ਵੈਧ ਹਨ ਜਾਂ ਨਹੀਂ, ਇਹ ਜਾਣਚਿਆ ਜਾਂਦਾ ਹੈ।

ਕਿਸੇ ਮਨੁੱਖੀ ਦਖਲ ਦੀ ਲੋੜ ਨਹੀਂ ਪਵੇਗੀ।

ਨਿਯਮਾਂ ਦੀ ਉਲੰਘਣਾ ਪਾਏ ਜਾਣ ‘ਤੇ ਚਲਾਨ ਦਾ ਸੁਨੇਹਾ ਮਾਲਕ ਦੇ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ।

READ ALSO ; National president of Human Rights: Aarti Rajput ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ, ਕਿਹਾ ਰਾਜਨੀਤੀ ਤੋਂ ਦੂਰ ਰਹਿ…..

ਜੁਰਮਾਨੇ ਦੀਆਂ ਦਰਾਂ

ਵੈਧ ਬੀਮਾ ਨਾ ਹੋਣ ‘ਤੇ: ₹2,000

ਪ੍ਰਦੂਸ਼ਣ ਸਰਟੀਫਿਕੇਟ ਦੀ ਮਿਆਦ ਪੁੱਗਣ ‘ਤੇ: ₹10,000

ਫਿਟਨੈਸ ਸਰਟੀਫਿਕੇਟ ਨਾ ਹੋਣ ‘ਤੇ: ਪਹਿਲੀ ਵਾਰ ₹5,000

ਬਿਨਾਂ ਵੈਧ ਪਰਮਿਟ ਦੇ ਚੱਲ ਰਹੇ ਵਾਹਨਾਂ ਨੂੰ: ₹10,000 ਤੱਕ ਦਾ ਜੁਰਮਾਨਾ

ਸਲਾਹ ਅਤੇ ਸੁਰੱਖਿਆ

ਸਰਕਾਰ ਵਾਹਨ ਮਾਲਕਾਂ ਨੂੰ ਸਲਾਹ ਦੇ ਰਹੀ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਦੀ ਮਿਆਦ ਔਨਲਾਈਨ ਚੈੱਕ ਕਰ ਲੈਣ ਅਤੇ ਜਰੂਰੀ ਰੀਨਿਊਅਲ ਕਰਵਾ ਲੈਣ। ਜੇਕਰ ਕਿਸੇ ਕਾਰਨ ਚਲਾਨ ਕੱਟਿਆ ਜਾਂਦਾ ਹੈ, ਤਾਂ ਸਮੇਂ ਸਿਰ ਅਦਾ ਕਰਨਾ ਜ਼ਰੂਰੀ ਹੈ ਤਾਂ ਜੋ ਵਾਧੂ ਫੀਸਾਂ ਜਾਂ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।

ਸਰਕਾਰ ਦਾ ਇਹ ਕਦਮ ਸੜਕਾਂ ‘ਤੇ ਸੁਰੱਖਿਆ ਵਧਾਉਣ ਅਤੇ ਵਾਹਨਾਂ ਦੇ ਦਸਤਾਵੇਜ਼ਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਚੁੱਕਿਆ ਗਿਆ ਹੈ। ਇਹ ਨਵੀਂ ਪ੍ਰਕਿਰਿਆ ਹੌਲੀ-ਹੌਲੀ ਪੂਰੇ ਦੇਸ਼ ਦੇ ਹਾਈਵੇਅ ਨੈੱਟਵਰਕ ‘ਤੇ ਲਾਗੂ ਕਰ ਦਿੱਤੀ ਜਾਵੇਗੀ।

Geeta Zaildar ਨੂੰ ਆਪਣੀ ਗ਼ਲਤੀ ਦਾ ਹੋਇਆ ਅਹਿਸਾਸ ਦੁਕਾਨਦਾਰ ਤੋਂ ਮੰਗੀ ਮੁਆਫ਼ੀ

Exit mobile version