NEET UG 2026 ਦੀ ਮੁੜ-ਪ੍ਰੀਖਿਆ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪ੍ਰੀਖਿਆ ਦੀ ਨਿਰਪੱਖਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਦੇਸ਼ ਭਰ ਵਿੱਚ ਮੈਸੇਜਿੰਗ ਐਪ Telegram ਦੀ ਵਰਤੋਂ ‘ਤੇ 22 ਜੂਨ 2026 ਤੱਕ ਅਸਥਾਈ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ Telegram ਨੂੰ 30 ਜੂਨ ਤੱਕ ਮੈਸੇਜ ਐਡਿਟ ਕਰਨ ਵਾਲੀ ਵਿਸ਼ੇਸ਼ਤਾ ਨੂੰ ਵੀ ਬੰਦ ਰੱਖਣ ਲਈ ਕਿਹਾ ਗਿਆ ਹੈ।
ਨੈਸ਼ਨਲ ਟੈਸਟਿੰਗ ਏਜੰਸੀ (NTA) ਅਨੁਸਾਰ NEET UG ਦੀ ਮੁੜ-ਪ੍ਰੀਖਿਆ 21 ਜੂਨ ਨੂੰ ਹੋਵੇਗੀ। ਹਾਲੀਆ ਦਿਨਾਂ ਵਿੱਚ ਕੁਝ ਧੋਖਾਧੜੀ ਕਰਨ ਵਾਲੇ ਗਿਰੋਹ Telegram ਰਾਹੀਂ ਪੇਪਰ ਲੀਕ ਹੋਣ ਦੇ ਝੂਠੇ ਦਾਅਵੇ ਕਰਕੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਕਾਰਨ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਹ ਸਖ਼ਤ ਕਦਮ ਚੁੱਕਿਆ ਹੈ।
ਪੰਜਾਬ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ 1 ਜੁਲਾਈ ਤੋਂ, 3,298 ਅਸਾਮੀਆਂ ਲਈ ਹੋਵੇਗਾ ਮੁਕਾਬਲਾ
ਸਰਕਾਰ ਦਾ ਮੰਨਣਾ ਹੈ ਕਿ ਮੈਸੇਜ ਐਡਿਟਿੰਗ ਫੀਚਰ ਦਾ ਗਲਤ ਇਸਤੇਮਾਲ ਕਰਕੇ ਫਰਜ਼ੀ “ਪੇਪਰ ਲੀਕ” ਦੇ ਸਬੂਤ ਤਿਆਰ ਕੀਤੇ ਜਾ ਸਕਦੇ ਹਨ। ਇਸ ਲਈ ਇਸ ਵਿਸ਼ੇਸ਼ਤਾ ‘ਤੇ ਵੀ ਅਸਥਾਈ ਰੋਕ ਲਗਾਈ ਗਈ ਹੈ।
NTA ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫ਼ਵਾਹ ‘ਤੇ ਵਿਸ਼ਵਾਸ ਨਾ ਕਰਨ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ।
ਪੰਜਾਬ ਕਾਂਗਰਸ ਲਈ ਅਹਿਮ ਦਿਨ, ਹਾਈਕਮਾਨ ਦੀ ਮੀਟਿੰਗ ‘ਚ ਹੋ ਸਕਦੇ ਹਨ ਵੱਡੇ ਫ਼ੈਸਲੇ

