NCERT book case: 8ਵੀਂ ਜਮਾਤ ਦੀ National Council of Educational Research and Training (NCERT) ਦੀ ਸਮਾਜਿਕ ਵਿਗਿਆਨ ਪਾਠ ਪੁਸਤਕ ਵਿੱਚ “ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ” ਸਬੰਧੀ ਅਧਿਆਇ ਸ਼ਾਮਲ ਕਰਨ ਦੇ ਮੁੱਦੇ ‘ਤੇ Supreme Court of India ਨੇ ਜਲਦੀ ਸੁਣਵਾਈ ਕਰਨ ਦਾ ਭਰੋਸਾ ਦਿੱਤਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਕਿਸੇ ਨੂੰ ਵੀ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਬੁੱਧਵਾਰ (25 ਫਰਵਰੀ 2026) ਨੂੰ ਸੀਨੀਅਰ ਵਕੀਲ Kapil Sibal ਅਤੇ Abhishek Manu Singhvi ਨੇ ਇਹ ਮਾਮਲਾ ਅਦਾਲਤ ਦੇ ਸਾਹਮਣੇ ਉਠਾਇਆ। ਇਸ ‘ਤੇ CJI ਸੂਰਿਆ ਕਾਂਤ ਨੇ ਕਿਹਾ ਕਿ ਦੇਸ਼ ਭਰ ਦੇ ਵਕੀਲ ਅਤੇ ਜੱਜ ਇਸ ਮਾਮਲੇ ਨੂੰ ਲੈ ਕੇ ਚਿੰਤਤ ਹਨ ਅਤੇ ਨਿਆਂਪਾਲਿਕਾ ਦੇ ਮੁਖੀ ਹੋਣ ਦੇ ਨਾਤੇ ਉਹ ਆਪਣੀ ਭੂਮਿਕਾ ਨਿਭਾਉਣਗੇ।
ਅਧਿਆਇ ‘ਤੇ ਅਦਾਲਤ ਦੀ ਸਖ਼ਤ ਟਿੱਪਣੀ
ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਜਸਟਿਸ ਜੋਇਮਲਿਆ ਬਾਗਚੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਮੱਗਰੀ ਸੰਵਿਧਾਨ ਦੇ ਮੂਲ ਢਾਂਚੇ ‘ਤੇ ਹਮਲੇ ਵਾਂਗ ਹੈ। ਅਦਾਲਤ ਨੇ ਪਾਠ ਪੁਸਤਕ ਵਿੱਚ ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ ਸਬੰਧੀ ਅਧਿਆਇ ‘ਤੇ ਸਖ਼ਤ ਐਤਰਾਜ਼ ਜਤਾਇਆ ਹੈ।
READ ALSO : Sri Akal Takht Sahib ਵਿਖੇ ‘ਖਾਲਸਾ ਵਹੀਰ’ ਦੀ ਸ਼ੁਰੂਆਤ, ਨੌਜਵਾਨਾਂ ਨੂੰ ਸਿੱਖ ਪਛਾਣ ਨਾਲ ਜੋੜਨ ਦਾ ਸੰਦੇਸ਼
ਨਵੀਂ ਪਾਠ ਪੁਸਤਕ ਵਿੱਚ ਕੀ ਹੈ?
ਪੀਟੀਆਈ ਦੀ ਰਿਪੋਰਟ ਮੁਤਾਬਕ, 8ਵੀਂ ਜਮਾਤ ਦੀ ਨਵੀਂ ਕਿਤਾਬ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ, ਮਾਮਲਿਆਂ ਦਾ ਵੱਡਾ ਬੈਕਲਾਗ ਅਤੇ ਜੱਜਾਂ ਦੀ ਘਾਟ ਨਿਆਂਇਕ ਪ੍ਰਣਾਲੀ ਲਈ ਮੁੱਖ ਚੁਣੌਤੀਆਂ ਹਨ। “ਸਾਡੇ ਸਮਾਜ ਵਿੱਚ ਨਿਆਂਪਾਲਿਕਾ ਦੀ ਭੂਮਿਕਾ” ਸਿਰਲੇਖ ਹੇਠ ਅਦਾਲਤਾਂ ਦੀ ਬਣਤਰ, ਦਰਜਾਬੰਦੀ ਅਤੇ ਨਿਆਂ ਤੱਕ ਪਹੁੰਚ ਦੇ ਨਾਲ-ਨਾਲ ਪ੍ਰਣਾਲੀ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਕਿਤਾਬ ਵਿੱਚ ਦਰਸਾਇਆ ਗਿਆ ਹੈ ਕਿ ਜੱਜ ਇੱਕ ਆਚਾਰ ਸੰਹਿਤਾ ਦੇ ਅਧੀਨ ਹੁੰਦੇ ਹਨ, ਜੋ ਅਦਾਲਤ ਅੰਦਰ ਅਤੇ ਬਾਹਰ ਦੋਹਾਂ ਥਾਵਾਂ ਉਨ੍ਹਾਂ ਦੇ ਆਚਰਨ ਨੂੰ ਨਿਯੰਤਰਿਤ ਕਰਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਗਰੀਬ ਅਤੇ ਪਛੜੇ ਵਰਗਾਂ ਲਈ ਨਿਆਂ ਤੱਕ ਪਹੁੰਚ ਨੂੰ ਹੋਰ ਮੁਸ਼ਕਲ ਬਣਾ ਸਕਦੇ ਹਨ।
ਲੰਬਿਤ ਮਾਮਲਿਆਂ ਦੇ ਅੰਕੜੇ
ਕਿਤਾਬ ਮੁਤਾਬਕ ਸੁਪਰੀਮ ਕੋਰਟ ਵਿੱਚ ਲਗਭਗ 81,000 ਮਾਮਲੇ ਲੰਬਿਤ ਹਨ, ਹਾਈ ਕੋਰਟਾਂ ਵਿੱਚ 6.24 ਮਿਲੀਅਨ ਅਤੇ ਜ਼ਿਲ੍ਹਾ ਅਤੇ ਅਧੀਨ ਅਦਾਲਤਾਂ ਵਿੱਚ 47 ਮਿਲੀਅਨ ਤੋਂ ਵੱਧ ਮਾਮਲੇ ਬਕਾਇਆ ਹਨ।
ਕਿਤਾਬ ਵਿੱਚ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (CPGRAMS) ਦਾ ਵੀ ਜ਼ਿਕਰ ਹੈ, ਜਿਸ ਰਾਹੀਂ 2017 ਤੋਂ 2021 ਦਰਮਿਆਨ 1,600 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ।
ਇਸ ਦੇ ਨਾਲ ਹੀ ਸਾਬਕਾ ਚੀਫ਼ ਜਸਟਿਸ B. R. Gavai ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਨਿਆਂਪਾਲਿਕਾ ਅੰਦਰ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਦੀਆਂ ਘਟਨਾਵਾਂ ਜਨਤਕ ਵਿਸ਼ਵਾਸ ‘ਤੇ ਨਕਾਰਾਤਮਕ ਪ੍ਰਭਾਵ ਪਾਂਦੀਆਂ ਹਨ। ਹਾਲਾਂਕਿ, ਵਿਸ਼ਵਾਸ ਦੀ ਬਹਾਲੀ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਤੁਰੰਤ ਅਤੇ ਨਿਰਣਾਇਕ ਕਾਰਵਾਈ ਲਾਜ਼ਮੀ ਹੈ।ਮਾਮਲੇ ਦੀ ਸੁਣਵਾਈ ਜਲਦੀ ਹੋਣ ਦੀ ਸੰਭਾਵਨਾ ਹੈ ਅਤੇ ਅਦਾਲਤ ਇਸ ਮਾਮਲੇ ਵਿੱਚ ਅਗਲਾ ਰੁੱਖ ਸਪਸ਼ਟ ਕਰੇਗੀ।
ਬੀਮੇ ਦੇ ਪੈਸਿਆਂ ਲਈ ਕਤਲ, ਖਨੌਰੀ ਪੁਲਿਸ ਵੱਲੋਂ ਸੰਗਰੂਰ ਦੇ ਪਿੰਡ ਰਾਮਗੜ੍ਹ ਗੁੱਜਰਾਂ ‘ਚ ਵੱਡੀ ਸਾਜ਼ਿਸ਼ ਦਾ ਪਰਦਾਫਾਸ਼

