Site icon Dainik Savera Punjab

ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਤੋ ਬਾਅਦ, 500 ਕਰੋੜ ਦੇ ਬ੍ਰੀਫਕੇਸ ਵਾਲੇ ਮੁੱਖ ਮੰਤਰੀ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਸ਼ਨੀਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕਾਨੂੰਨ ਵਿਵਸਥਾ ਸਮੇਤ ਚਾਰ ਮਹੱਤਵਪੂਰਨ ਮੁੱਦੇ ਚੁੱਕੇ ਗਏ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।

ਡਾ. ਨਵਜੋਤ ਕੌਰ ਨੇ ਸਪੱਸ਼ਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਤਦੋਂ ਹੀ ਸਿਆਸਤ ਵਿੱਚ ਵਾਪਸੀ ਕਰਨਗੇ ਜਦੋਂ ਕਾਂਗਰਸ ਉਨ੍ਹਾਂ ਨੂੰ 2027 ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਅਤੇ ਪ੍ਰਿਯੰਕਾ ਗਾਂਧੀ ਨਾਲ ਜੁੜੇ ਹੋਏ ਹਨ ਪਰ ਪੰਜ ਮੁੱਖ ਮੰਤਰੀ ਬਦਲਣ ਦੇ ਬਾਵਜੂਦ ਵੀ ਸਿੱਧੂ ਨੂੰ ਅੱਗੇ ਨਹੀਂ ਲਿਆਂਦਾ ਗਿਆ।

ਅਲਾਸਕਾ ਕੈਨੇਡਾ ਸਰਹੱਦ ‘ਤੇ 7.0 ਤੀਵਰਤਾ ਦਾ ਭੂਚਾਲ ਭਰਿਆ ਕਹਿਰ!

ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਕਿ ਜਿਹੜਾ 500 ਕਰੋੜ ਦਾ ਬ੍ਰੀਫਕੇਸ ਦਿੰਦਾ ਹੈ ਉਹ ਮੁੱਖ ਮੰਤਰੀ ਬਣ ਜਾਂਦਾ ਹੈ ਪਰ ਸਾਡੇ ਕੋਲ ਪੈਸੇ ਨਹੀਂ ਹਨ ਸਿਰਫ਼ ਨਤੀਜੇ ਦੇਣ ਦੀ ਤਾਕਤ ਹੈ। ਜੇਕਰ ਕੋਈ ਵੀ ਪਾਰਟੀ ਸਾਨੂੰ ਪੰਜਾਬ ਸੁਧਾਰਨ ਦੀ ਜ਼ਿੰਮੇਵਾਰੀ ਦੇਵੇ ਤਾਂ ਅਸੀਂ ਪੰਜਾਬ ਨੂੰ ਸੁਨਹਿਰੀ ਰਾਜ ਬਣਾ ਸਕਦੇ ਹਾਂ।

ਭਾਜਪਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਸਿੱਧੂ ਸਾਹਿਬ ਵੱਲੋਂ ਨਹੀਂ ਬੋਲ ਸਕਦੀਆਂ ਪਰ ਕਾਂਗਰਸ ਵੱਲੋਂ ਜ਼ਿੰਮੇਵਾਰੀ ਮਿਲਣ ‘ਤੇ ਉਨ੍ਹਾਂ ਨੇ ਸਪੱਸ਼ਟ ਜਵਾਬ ਦਿੱਤਾ ਕਿ ਹਾਂ ਉਹ ਜ਼ਰੂਰ ਵਾਪਸੀ ਕਰਨਗੇ।

ਨਾਈਟ ਕਲੱਬ ”ਚ ਹੋਇਆ ਸਿਲੰਡਰ ਧਮਾਕਾ, 23 ਲੋਕਾਂ ਦੀ ਹੋਈ ਮੌਤ

ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ ਅਤੇ ਰਾਜਨੀਤਿਕ ਮਾਹੌਲ ਵਿੱਚ ਨਵੀਂ ਗਤੀਸ਼ੀਲਤਾ ਆ ਗਈ ਹੈ।

Exit mobile version