Punjab News
Punjab News

Navaratri 2025 : ਅਸ਼ਟਮੀ ਦੇ ਪਵਿੱਤਰ ਮੌਕੇ ਤੇ ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਦਰਸਨ ਲਈ ਉਮੜੀ। ਲੋਕ ਲੰਬੀਆਂ ਕਤਾਰਾਂ ਵਿੱਚ ਮਾਤਾ ਦੇ ਚਰਨਾਂ ਵਿੱਚ ਨਤਮਸਤਕ ਹੋਏ ਅਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਤੇ ਸੁਖ-ਸ਼ਾਂਤੀ ਲਈ ਅਰਦਾਸ ਕੀਤੀ।
ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਬੰਦੇਾਬਸਤ ਕੀਤੇ ਗਏ ਸਨ ਅਤੇ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਪੱਕੇ ਪ੍ਰਬੰਧ ਕੀਤੇ ਗਏ। ਮੰਦਰ ਪ੍ਰਿਸਰ ਵਿੱਚ ਲੰਗਰ ਸੇਵਾ ਵੀ ਲਗਾਤਾਰ ਚੱਲਦੀ ਰਹੀ, ਜਿਸ ਵਿੱਚ ਹਜ਼ਾਰਾਂ ਭਗਤਾਂ ਨੇ ਪ੍ਰਸਾਦ ਛਕਿਆ।