Site icon Dainik Savera Punjab

Nation : ਆਸਟਰੇਲੀਆ, ਨਿਊਜ਼ੀਲੈਂਡ ਤੇ ਇੰਡੋਨੇਸ਼ੀਆ ਦੇ ਦੌਰੇ ’ਤੇ ਜਾਣਗੇ PM ਮੋਦੀ ; ਵੀਜ਼ਾ ਮੁੱਦੇ ’ਤੇ ਹੋ ਸਕਦੀ ਹੈ ਖ਼ਾਸ ਚਰਚਾ

Narendra Modi International Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਤੋਂ 11 ਜੁਲਾਈ ਤਕ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਛੇ ਦਿਨਾਂ ਦੌਰੇ ‘ਤੇ ਰਹਿਣਗੇ। ਇਸ ਦੌਰੇ ਦਾ ਉਦੇਸ਼ ਹਿੰਦ ਮਹਾਸਾਗਰ ਦੇ ਪੂਰਬੀ ਖੇਤਰ ਵਿੱਚ ਭਾਰਤ ਦੇ ਰਣਨੀਤਕ ਅਤੇ ਕੂਟਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ ਹੈ। ਮਿਲੀ ਜਾਣਕਾਰੀ ਮੁਤਾਬਿਕ ਆਸਟਰੇਲੀਆ ਦੌਰੇ ਦੌਰਾਨ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਮੁੱਦੇ ’ਤੇ ਅਹਿਮ ਚਰਚਾ ਹੋ ਸਕਦੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ।

ਦੱਸ ਦਈਏ ਕਿ ਭਾਰਤ ਸਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਾਮੀ ਆਸਟਰੇਲੀਆ ਦੌਰੇ ਦੌਰਾਨ ਭਾਰਤੀ ਵਿਦਿਆਰਥੀ ਵੀਜ਼ਿਆਂ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਆਸਟਰੇਲੀਆ ਸਰਕਾਰ ਸਾਹਮਣੇ ਉਠਾਇਆ ਜਾਵੇਗਾ। ਇਹ ਮੁੱਦਾ ਦੋਵੇਂ ਦੇਸ਼ਾਂ ਦੇ ਆਗੂਆਂ ਵਿਚਾਲੇ ਹੋਣ ਵਾਲੀ ਗੱਲਬਾਤ ਦਾ ਅਹਿਮ ਹਿੱਸਾ ਹੋਵੇਗਾ।

ਵਿਦੇਸ਼ ਮੰਤਰਾਲੇ ਦੇ ਜੁਅਇੰਟ ਸਕੱਤਰ (ਇੰਡੋ-ਪੈਸੀਫਿਕ) ਵਿਸ਼ਵੇਸ਼ ਨੇਗੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਸਟਰੇਲੀਆ ਅਜੇ ਵੀ ਭਾਰਤੀ ਵਿਦਿਆਰਥੀਆਂ ਲਈ ਪੜ੍ਹਾਈ ਦਾ ਇੱਕ ਬਹੁਤ ਪਸੰਦੀਦਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਵਿਦਿਆਰਥੀ ਵੀਜ਼ਿਆਂ ਦੀ ਮਨਜ਼ੂਰੀ ਵਿੱਚ ਹੋ ਰਹੀ ਦੇਰੀ ਅਤੇ ਦਾਖ਼ਲਾ ਪ੍ਰਕਿਰਿਆ ਨਾਲ ਜੁੜੀਆਂ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲਿਆਈ ਲੀਡਰਸ਼ਿਪ ਵਿਚਾਲੇ ਹੋਣ ਵਾਲੀ ਚਰਚਾ ਦਾ ਹਿੱਸਾ ਹੋਵੇਗਾ।

Exit mobile version