ਕੁਆਲਾਲੰਪੁਰ : ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੂੰ ਮਲੇਸ਼ੀਆ ਵਿਕਾਸ ਬਰਹਾਦ (1MDB) ਨਾਲ ਸਬੰਧਤ ਇੱਕ ਮਾਮਲੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੇਸ਼ ਦੀ ਹਾਈ ਕੋਰਟ ਨੇ ਨਜੀਬ ‘ਤੇ 11.4 ਬਿਲੀਅਨ ਰਿੰਗਿਟ (US$2.82 ਬਿਲੀਅਨ) ਦਾ ਜੁਰਮਾਨਾ ਵੀ ਲਗਾਇਆ, ਜੋ ਕਿ ਉਨ੍ਹਾਂ ਦੁਆਰਾ ਕਥਿਤ ਤੌਰ ‘ਤੇ ਲਈ ਗਈ ਰਿਸ਼ਵਤ ਦੀ ਰਕਮ ਤੋਂ ਪੰਜ ਗੁਣਾ ਹੈ। ਨਜੀਬ ਨੂੰ 21 ਵਾਧੂ ਮਨੀ ਲਾਂਡਰਿੰਗ ਦੇ ਦੋਸ਼ਾਂ ਲਈ ਪੰਜ ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ। ਮਨੀ ਲਾਂਡਰਿੰਗ ਦੇ ਦੋਸ਼ਾਂ ਲਈ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ। ਜਸਟਿਸ ਕੋਲਿਨ ਲਾਰੈਂਸ ਸੇਕਵੇਰਾਹ ਨੇ ਹੁਕਮ ਦਿੱਤਾ ਕਿ ਸਾਰੀਆਂ ਜੇਲ੍ਹ ਦੀਆਂ ਸਜ਼ਾਵਾਂ ਇੱਕੋ ਸਮੇਂ ਚੱਲਣ।
Today’s Weather : ਸੰਘਣੀ ਧੁੰਦ ਤੇ ਠੰਡ ਨਾਲ ਹੋਵੇਗੀ ਨਵੇਂ ਸਾਲ ਦੀ ਸ਼ੁਰੂਆਤ, ਮੀਂਹ ਤੇ ਬਰਫ਼ਬਾਰੀ ਦੀ ਚਿਤਾਵਨੀ
ਜੁਲਾਈ 2020 ਵਿੱਚ ਨਜੀਬ ਨੂੰ ਸਰਕਾਰੀ ਮਾਲਕੀ ਵਾਲੇ ਨਿਵੇਸ਼ ਫੰਡ 1MBD ਦੀ ਇੱਕ ਸਾਬਕਾ ਇਕਾਈ, SRC ਇੰਟਰਨੈਸ਼ਨਲ ਨਾਲ ਸਬੰਧਤ ਸ਼ਕਤੀ ਦੀ ਦੁਰਵਰਤੋਂ ਲਈ 12 ਸਾਲ ਦੀ ਕੈਦ ਅਤੇ 210 ਮਿਲੀਅਨ ਰਿੰਗਿਟ (US$44.4 ਮਿਲੀਅਨ) ਦਾ ਜੁਰਮਾਨਾ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਫਰਵਰੀ 2024 ਵਿੱਚ, ਨਜੀਬ ਦੀ ਸਜ਼ਾ 12 ਸਾਲ ਤੋਂ ਘਟਾ ਕੇ 6 ਸਾਲ ਕਰ ਦਿੱਤੀ ਗਈ ਸੀ ਅਤੇ ਉਸਦਾ ਜੁਰਮਾਨਾ 50 ਮਿਲੀਅਨ ਰਿੰਗਿਟ (US$10.6 ਮਿਲੀਅਨ) ਕਰ ਦਿੱਤਾ ਗਿਆ ਸੀ।


