Punjab News
Punjab News

Nabha News : ਨਾਭਾ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਨ ਬੋਟਲਿੰਗ ਪਲਾਂਟ ਅੱਗੇ ਪੰਜਾਬ ਦੇ ਲਗਭਗ 200 ਡਿਸਟਰੀਬਿਊਟਰਾਂ ਨੇ ਮੈਨੇਜਮੈਂਟ ਖ਼ਿਲਾਫ਼ ਧਰਨਾ ਦਿੱਤਾ। ਡਿਸਟਰੀਬਿਊਟਰਾਂ ਦਾ ਕਹਿਣਾ ਸੀ ਕਿ ਕੰਪਨੀ ਵੱਲੋਂ ਉਹਨਾਂ ਨੂੰ ਘਰੇਲੂ ਸਿਲੰਡਰਾਂ ਦੀ ਬਜਾਏ ਜ਼ਬਰਦਸਤੀ ਕਮਰਸ਼ੀਅਲ ਸਿਲੰਡਰ ਡਿਲੀਵਰ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਇੱਕ ਪਾਸੇ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਘਰੇਲੂ ਸਿਲੰਡਰ ਭੇਜ ਰਹੇ ਹਨ, ਜਦਕਿ ਕੰਪਨੀ ਦੇ ਇਹ ਫ਼ੈਸਲੇ ਕਾਰਨ ਉਨ੍ਹਾਂ ’ਤੇ ਵਾਧੂ ਬੋਝ ਪੈ ਰਿਹਾ ਹੈ। ਘਰੇਲੂ ਸਿਲੰਡਰ ’ਤੇ 5% ਜੀਐਸਟੀ ਹੈ, ਜਦਕਿ ਕਮਰਸ਼ੀਅਲ ਸਿਲੰਡਰ ’ਤੇ 18% ਜੀਐਸਟੀ ਲੱਗਦੀ ਹੈ, ਜਿਸ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਧਰਨੇ ਦੌਰਾਨ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਡਿਸਟਰੀਬਿਊਟਰ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਉਸਨੂੰ ਤੁਰੰਤ ਗੱਡੀ ਰਾਹੀਂ ਹਸਪਤਾਲ ਭੇਜਿਆ ਗਿਆ।
ਕਾਫ਼ੀ ਗੱਲਬਾਤ ਤੋਂ ਬਾਅਦ ਇੰਡੇਨ ਬੋਟਲਿੰਗ ਪਲਾਂਟ ਦੇ ਮੈਨੇਜਰ ਆਜ਼ਾਦ ਸਿੰਘ ਵੱਲੋਂ ਡਿਸਟਰੀਬਿਊਟਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ।