Nawanshahr News : ਨਵਾਂਸ਼ਹਿਰ ਦੇ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਰਾਤ ਤੋਂ ਲਾਪਤਾ ਸਨ। ਪਰਿਵਾਰ ਵੱਲੋਂ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਿੱਤੀ ਗਈ ਸੀI ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕੁਝ ਪ੍ਰਵਾਸੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹਨਾਂ ਨੇ ਵਪਾਰੀ ਦਾ ਨਵਾਂਸ਼ਹਿਰ ਵਿੱਚ ਹੀ ਕਤਲ ਕੀਤਾ ਸੀ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਬਲਾਚੌਰ ਇਲਾਕੇ ਵਿੱਚ ਲੈ ਗਏ ਸਨ।
ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਵੱਡਾ ਹੁਕਮ, ਅਨਮੋਲ ਬਿਸ਼ਨੋਈ ਨੂੰ ਹਿਰਾਸਤ ‘ਚ ਨਹੀਂ ਲੈ ਸਕਣਗੀਆਂ ਜਾਂਚ ਏਜੰਸੀਆਂ
ਰਵੀ ਸੋਬਤੀ ਦੀ ਬਲਾਚੌਰ ਦੇ ਇਲਾਕੇ ‘ਚੋਂ ਗੱਡੀ ‘ਚੋਂ ਤੇਜ਼ਧਾਰ ਹਥਿਆਰਾਂ ਨਾਲ ਕੱਟੀ ਹੋਈ ਲਾਸ਼ ਬਰਾਮਦ ਕੀਤੀ ਗਈ। ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਗੱਡੀ ਦੀ ਪਿਛਲੀ ਸੀਟ ‘ਤੇ ਪਈ ਲਾਸ਼ ਨੂੰ ਅੱਗ ਦਿੱਤੀ। ਪੁਲਿਸ ਨੇ ਵਪਾਰੀ ਦੇ ਫੋਨ ਲੁਕੇਸ਼ਨ ‘ਤੇ ਗੱਡੀ ਸਮੇਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਭੇਜਿਆ ਹੈ।
AJAB GAJAB : 15,000 ਫੁੱਟ ਦੀ ਉਚਾਈ ‘ਤੇ ਜਹਾਜ਼ ‘ਚ ਫਸਿਆ ਸਕਾਈਡਾਈਵਰ ਦਾ ਪੈਰਾਸ਼ੂਟ, ਵੀਡੀਓ ਦੇਖ ਸੁੱਕੇ ਸਾਹ
ਮਿਲੀ ਜਾਣਕਾਰੀ ਅਨੁਸਾਰ ਵਪਾਰੀ ਰਵੀ ਸੋਬਤੀ ਕੱਲ੍ਹ ਸ਼ਾਮ ਆਪਣੇ ਘਰ ਕੰਮ ਕਰਨ ਵਾਲੀ ਪ੍ਰਵਾਸੀ ਮਹਿਲਾ ਨੂੰ ਪਿੰਡ ਮਹਾਲੋ ਤੋਂ ਲੈਣ ਵਾਸਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ‘ਤੇ ਪੁਲਿਸ ਰਾਤ ਦੀ ਰਵੀ ਸੋਬਤੀ ਦੀ ਭਾਲ ਵੀ ਕਰ ਰਹੀ ਸੀ। ਕਤਲ ਕੀਤੀ ਲਾਸ਼ ਬਲਾਚੌਰ ਤੋਂ ਬਰਾਮਦ ਕੀਤੀ ਗਈ ਹੈ।


