ਨਵੀਂ ਦਿੱਲੀ: ਛੱਤੀਸਗੜ੍ਹ  ਤੋਂ ਇੱਕ  ਦਿਲਦਹਿਲਾ ਦੇਣ ਵਾਲੀ ਘਟਨਾ  ਸਾਹਮਣੇ ਆ ਰਹੀ ਹੈ । ਜਿੱਥੇ ਇੱਕੋ ਪਰਿਵਾਰ ਦੇ 6 ਜੀਆਂ ਦਾ ਬੜੀ ਬੇਹਰਮੀ ਨਾਲ ਕਤਲ ਕਰ ਦਿੱਤਾ । ਇਹ ਘਟਨਾ  ਛੱਤੀਸਗੜ੍ਹ ਰਾਏਗੜ੍ਹ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ।  ਦੋਸ਼ੀ ਨੇ ਵਾਰਦਾਤ ਨੂੰ ਆਜ਼ਾਮ ਘਰ ਅੰਦਰ ਦਾਖਲ ਹੋ ਕੇ ਦਿੱਤਾ । ਇਸ ਘਟਨਾ ਦਾ ਪਤਾ ਉਦੋਂ  ਚੱਲਿਆਂ ਜਦੋ ਆਲੇ ਦੁਆਲੇ ਦੇ ਲੋਕਾਂ  ਦਾ  ਬਦਬੂ ਆਉਣ ਕਾਰਨ ਸਾਹ ਲੈਣਾ ਮੁਸ਼ਕਿਲ ਹੋ ਗਿਆ। 

ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ । ਪੁਲਿਸ ਦਰਵਾਜਾ ਤੋੜ ਕੇ ਘਰ ਅੰਦਰ ਦਾਖਲ ਹੋਈ। ਘਰ ਅੰਦਰਲਾ ਦ੍ਰਿਸ਼ ਬਹੁਤ ਹੀ  ਭਿਆਨਕ ਸੀ। ਹਰ ਪਾਸੇ  ਖੂਨ ਦੇ ਛਿੱਟੇ  ਸਾਮਾਨ  ਖਿਲਰਿਆ  ਹੋਇਆਂ ਦਿਖਾਈ ਦੇ ਰਿਹਾ ਸੀ। 

ਆਸ ਪਾਸ ਦਾ ਮੁਇਨਾ ਕਰਨ ਤੋਂ ਬਾਅਦ ਪੁਲਿਸ ਨੂੰ ਜਮੀਨ ਦੇ ਅੰਦਰ ਕੁਝ ਦੱਬੇ ਹੋਣ ਦਾ ਸ਼ੱਕ  ਹੈ। ਪੁਲਿਸ ਨੇ ਵਿਸ਼ੇਸ਼ ਟੀਮ ਨੂੰ ਬੁਲਾਇਆ ਹੈ ਜਿਸ ਦੇ ਆਉਣ ਤੋਂ ਬਾਅਦ ਹੀ ਖੁਲਾਸਾ ਹੋ ਸਕਦਾ ਹੈ ਕਿ ਜਮੀਨ ਦੇ ਅੰਦਰ ਕਿੰਨੀਆਂ ਲਾਸ਼ਾਂ ਹਨ।

 ਫਿਲਹਾਲ, ਪੂਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ।ਆਲੇ ਦੁਆਲੇ ਦੇ ਇਲਾਕੇ ਵਿੱਚ ਲੋਕਾਂ ਦੇ ਮਨ ਦਿੱਚ ਦਹਿਸ਼ਤ ਦਾ ਮਹੋਲ ਬਣਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਅਤੇ ਦੋਸ਼ੀਆ ਨੂੰ ਸਖਤ ਤੋਂ ਸਖਤ ਸ਼ਜਾ ਦਿੱਤੀ ਜਾਵੇਗੀ।