Mumbai BMW Accident : ਮੁੰਬਈ ਦੇ ਕੋਸਟਲ ਰੋਡ ‘ਤੇ ਸੜਕੀ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ BMW ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚਾਰੇ ਨੌਜਵਾਨ ਕਾਰ ਦੇ ਅੰਦਰ ਸਵਾਰ ਸਨ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।
ਇਹ ਜਾਣਕਾਰੀ ਮੁੰਬਈ ਪੁਲਿਸ ਵੱਲੋਂ ਦਿੱਤੀ ਗਈ। ਹਾਦਸੇ ਤੋਂ ਬਾਅਦ, ਚਾਰੇ ਸਵਾਰਾਂ ਨੂੰ ਨਾਇਰ ਹਸਪਤਾਲ ਲਿਜਾਇਆ ਗਿਆ; ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਇੱਕ ਜ਼ਖ਼ਮੀ ਹੈ। ਮ੍ਰਿਤਕਾਂ ਅਤੇ ਜ਼ਖ਼ਮੀ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ।
#WATCH | Mumbai, Maharashtra: Visuals from the spot following a fatal accident on the Coastal Road near Lotus Jetty. According to the BMC, an overspeeding BMW heading towards Haji Ali from Marine Drive crashed, leaving three dead and one critically injured. pic.twitter.com/Oj8MSiKH9n
— ANI (@ANI) September 20, 2026
- ਅਣਪਛਾਤਾ ਨੌਜਵਾਨ (20 ਸਾਲ): ਟਰਾਮਾ ਵਾਰਡ ਵਿੱਚ ਦਾਖਲ; ਹਾਲਤ ਗੰਭੀਰ।
- ਸ਼ਨਾਏ ਗੱਜਲ (ਪੁਰਸ਼, 21 ਸਾਲ): ਹਸਪਤਾਲ ਪਹੁੰਚਣ ‘ਤੇ ਮ੍ਰਿਤਕ ਐਲਾਨਿਆ ਗਿਆ।
- ਧੈਰਿਆ ਸੇਠ (ਪੁਰਸ਼, 17 ਸਾਲ): ਹਸਪਤਾਲ ਪਹੁੰਚਣ ‘ਤੇ ਮ੍ਰਿਤਕ ਐਲਾਨਿਆ ਗਿਆ।
- ਅਣਪਛਾਤਾ ਨੌਜਵਾਨ (25 ਸਾਲ): ਹਸਪਤਾਲ ਪਹੁੰਚਣ ‘ਤੇ ਮ੍ਰਿਤਕ ਐਲਾਨਿਆ ਗਿਆ।
ਹਾਦਸਾ ਕਦੋਂ ਵਾਪਰਿਆ?
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਾਰ ਮਰੀਨ ਡਰਾਈਵ ਤੋਂ ਹਾਜੀ ਅਲੀ ਵੱਲ ਜਾ ਰਹੀ ਸੀ। ਟੱਕਰ ਲਾਲਾ ਕਾਲਜ ਦੇ ਨੇੜੇ, ਲੋਟਸ ਜੈਟੀ ਦੇ ਸਾਹਮਣੇ ਹੋਈ। ਘਟਨਾ ਸਵੇਰੇ ਕਰੀਬ 5:20 ਵਜੇ ਵਾਪਰੀ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। BMW ਕਾਰ ਪੁਲ ਤੋਂ ਹੇਠਾਂ ਡਿੱਗ ਗਈ। ਗੱਡੀ ਵਿੱਚ ਚਾਰ ਵਿਅਕਤੀ ਸਵਾਰ ਸਨ ; ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਤਿੰਨੋਂ ਮ੍ਰਿਤਕ ਵਿਅਕਤੀ BMW ਦੇ ਅੰਦਰ ਸਨ।
#Breaking 3 Dead As Speeding BMW Crashes On Mumbai Coastal Road, Falls Off BridgeThe car, a black BMW, was travelling from Marine Drive towards Haji Ali on the Coastal Road when the driver allegedly lost control.#Mumbai #MumbaiNews #CoastalRoad #BMW @MumbaiPolice pic.twitter.com/j2ZaPnWX4p
— Monu Lodhi 🇮🇳 (@monu_lodh) September 20, 2026


