Site icon Dainik Savera Punjab

MP Amritpal Singh ਦੀ ਮਾਤਾ ਨੇ CM ਮਾਨ ਅੱਗੇ ਰੱਖੀ ਇਹ ਅਪੀਲ

ਪੰਜਾਬ ਡੈਸਕ (ਦੈਨਿਕ ਸਵੇਰਾ): ਅੰਮ੍ਰਿਤਸਰ ਵਿੱਚ ਸ਼ਕਰਾਨਾ ਯਾਤਰਾ ਦੌਰਾਨ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਤਰ ਨੂੰ ਪੰਜਾਬ ਵਾਪਸ ਲਿਆਉਣ ਦੀ ਅਪੀਲ ਕੀਤੀ।

 

ਕੀ ਹੈ ਮਾਮਲਾ

ਅੰਮ੍ਰਿਤਸਰ ਵਿੱਚ ਦੌਰੇ ਦੌਰਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕਾਫਲੇ ਨਾਲ ਸੜਕਾਂ ‘ਤੇ ਸਨ, ਉਸ ਵੇਲੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਅਚਾਨਕ ਹੀ ਮੁੱਖ ਮੰਤਰੀ ਦੇ ਸਾਹਮਣੇ ਆ ਗਈ। ਉਨ੍ਹਾਂ ਨੇ ਆਪਣੇ ਪੁੱਤਰ ਅਤੇ ਹੋਰ ਨੌਜਵਾਨਾਂ ਨੂੰ ਪੰਜਾਬ ਵਾਪਸ ਲਿਆਉਣ ਬਾਰੇ ਸਵਾਲ ਕੀਤਾ ਅਤੇ ਮੁੱਖ ਮੰਤਰੀ ਤੋਂ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਨੌਜਵਾਨਾਂ ਨੂੰ ਪੰਜਾਬ ਲਿਆਉਣ ਦੀ ਮੰਗ ਰੱਖੀ।

 

ਇਹ ਵੀ ਪੜ੍ਹੋ :

NCW ਦੀ ਸੁਣਵਾਈ: ‘ਸਰਕੇ ਚੁਨਰ’ ਗੀਤ ‘ਤੇ ਪਾਬੰਦੀ, ਅੰਤਿਮ ਫੈਸਲੇ ਦੀ ਉਡੀਕ

NCW ਦੀ ਸੁਣਵਾਈ: ‘ਸਰਕੇ ਚੁਨਰ’ ਗੀਤ ‘ਤੇ ਪਾਬੰਦੀ, ਅੰਤਿਮ ਫੈਸਲੇ ਦੀ ਉਡੀਕ

 

ਅੰਮ੍ਰਿਤਪਾਲ ਡਿਬਰਗੜ੍ਹ ਜੇਲ ਵਿਚ ਕਿਊਂ ਹਨ ਬੰਦ

ਜਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕਈ ਸਾਥੀ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ । ਉਨ੍ਹਾਂ ‘ਤੇ ਪਹਿਲਾਂ ਐਨ. ਐਸ. ਏ. ਲਗਾਈ ਗਈ ਸੀ । ਹਾਲਾਂਕਿ ਹੁਣ ਪੰਜਾਬ ਪੁਲਸ ਅਜਨਾਲਾ ਕੇਸ ਨੂੰ ਲੈ ਕੇ ਅੰਮ੍ਰਿਤਪਾਲ ਵਿਰੁੱਧ ਜਾਂਚ ਕਰ ਰਹੀ ਹੈ ਪਰ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਨਹੀਂ ਕੀਤਾ ਗਿਆ ।

 

NCW ਦੀ ਸੁਣਵਾਈ: ‘ਸਰਕੇ ਚੁਨਰ’ ਗੀਤ ‘ਤੇ ਪਾਬੰਦੀ, ਅੰਤਿਮ ਫੈਸਲੇ ਦੀ ਉਡੀਕ

mp-amritpal-singh-mother

Exit mobile version