Site icon Dainik Savera Punjab

ਬੱਚਿਆਂ ਦੇ ਮੋਬਾਈਲ ‘ਚ ਆਈ ਅਸ਼ਲੀਲ ਰੀਲ: ਮਾਂ ਨੇ ਸਾਇਬਰ ਥਾਣੇ ‘ਚ ਦਰਜ ਕਰਵਾਈ FIR

mother-files-fir-obscene-reel-child-mobile-cyber-police

mother-files-fir-obscene-reel-child-mobile-cyber-police

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸੋਸ਼ਲ ਮੀਡੀਆ ‘ਤੇ ਵਧ ਰਹੀ ਅਸ਼ਲੀਲਤਾ ਅਤੇ ਇਸ ਦੇ ਬੱਚਿਆਂ ਉੱਤੇ ਪੈ ਰਹੇ ਪ੍ਰਭਾਵ ਨੂੰ ਲੈ ਕੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਤਾਜਗੰਜ ਇਲਾਕੇ ਦੀ ਰਹਿਣ ਵਾਲੀ ਰੂਬੀ ਤੋਮਰ ਨੇ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਖ਼ਿਲਾਫ਼ ਸਾਇਬਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਮਾਮਲਾ 4 ਜਨਵਰੀ ਨੂੰ ਸ਼ੁਰੂ ਹੋਇਆ ਜਦੋਂ ਰੂਬੀ ਤੋਮਰ ਕੰਮ ਸਬੰਧੀ ਕਮਲਾ ਨਗਰ ਦੇ ਇੱਕ ਬਿਊਟੀ ਪਾਰਲਰ ਗਈ ਹੋਈ ਸੀ। ਉਥੇ ਮੌਜੂਦ ਇੱਕ ਹੋਰ ਔਰਤ ਆਪਣੇ ਮੋਬਾਈਲ ‘ਤੇ ਰੀਲਜ਼ ਦੇਖ ਰਹੀ ਸੀ। ਅਚਾਨਕ ਇੱਕ ਅਜਿਹੀ ਰੀਲ ਆਈ ਜਿਸ ਵਿੱਚ ਅਸ਼ਲੀਲ ਅਤੇ ਅਪੱਤਜਨਕ ਸਮੱਗਰੀ ਸੀ। ਰੂਬੀ ਨੇ ਉਸ ਵੇਲੇ ਤਾਂ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਪਰ ਅਗਲੇ ਦਿਨ ਇਹੀ ਸਮੱਸਿਆ ਉਸ ਦੇ ਘਰ ਤੱਕ ਆ ਗਈ।

ਪਾਲਕ ਪਨੀਰ ਦੀ ਮਹਕ ਬਣੀ ਵਿਵਾਦ ਆਖਿਰ ‘ਚ ਮਿਲਿਆ ਦੋ ਲੱਖ ਡਾਲਰ ਦਾ ਮੁਆਵਜ਼ਾ….

5 ਜਨਵਰੀ ਨੂੰ ਰੂਬੀ ਦੇ ਬੱਚੇ ਘਰ ਵਿੱਚ ਮੋਬਾਈਲ ‘ਤੇ ਵੀਡੀਓਜ਼ ਦੇਖ ਰਹੇ ਸਨ ਕਿ ਅਚਾਨਕ ਉਹੀ ਵਿਵਾਦਤ ਰੀਲ ਉਨ੍ਹਾਂ ਦੇ ਸਕਰੀਨ ‘ਤੇ ਆ ਗਈ। ਰੂਬੀ ਨੇ ਜਦੋਂ ਇਹ ਦੇਖਿਆ ਤਾਂ ਤੁਰੰਤ ਮੋਬਾਈਲ ਬੱਚਿਆਂ ਤੋਂ ਲੈ ਲਿਆ। ਬਾਅਦ ਵਿੱਚ ਜਦੋਂ ਉਨ੍ਹਾਂ ਨੇ ਉਸ ਇਨਫਲੂਐਂਸਰ ਦੀ ਇੰਸਟਾਗ੍ਰਾਮ ਆਈਡੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਥੇ ਅਕਸਰ ਅਸ਼ਲੀਲ ਵੀਡੀਓਜ਼ ਅਤੇ ਭੱਦੇ ਇਸ਼ਾਰੇ ਵਾਲੀ ਸਮੱਗਰੀ ਪੋਸਟ ਕੀਤੀ ਜਾਂਦੀ ਹੈ। ਇਨ੍ਹਾਂ ਵੀਡੀਓਜ਼ ਨੂੰ ਲੱਖਾਂ ਲੋਕਾਂ ਵੱਲੋਂ ਦੇਖਿਆ ਗਿਆ ਹੈ ਅਤੇ ਕੁਝ ਵੀਡੀਓਜ਼ ਦੇ ਦਰਸ਼ਕਾਂ ਦੀ ਗਿਣਤੀ 1.4 ਕਰੋੜ ਤੱਕ ਪਹੁੰਚ ਚੁੱਕੀ ਹੈ।

ਇਹ ਇਨਫਲੂਐਂਸਰ ਆਗਰਾ ਦੇ ਕਮਲਾ ਨਗਰ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਉਸ ਦੇ ਦੋ ਇੰਸਟਾਗ੍ਰਾਮ ਅਕਾਊਂਟ ਹਨ ਜਿਨ੍ਹਾਂ ਉੱਤੇ ਕੁੱਲ ਮਿਲਾ ਕੇ ਲਗਭਗ 4.5 ਲੱਖ ਫਾਲੋਅਰ ਹਨ। ਫੇਸਬੁੱਕ ‘ਤੇ ਵੀ ਹਜ਼ਾਰਾਂ ਲੋਕ ਉਸਨੂੰ ਫਾਲੋ ਕਰਦੇ ਹਨ।

ਦਿੱਲੀ–ਮੁੰਬਈ ਐਕਸਪ੍ਰੈਸਵੇ ‘ਤੇ ਭਿਆਨਕ ਹਾਦਸਾ ਦੋ ਮੌਤਾਂ ਕਈ ਜ਼ਖ਼ਮੀ

ਰੂਬੀ ਤੋਮਰ ਨੇ ਸਿਰਫ਼ ਘਰ ਵਿੱਚ ਮੋਬਾਈਲ ਲੈ ਕੇ ਗੱਲ ਨੂੰ ਖਤਮ ਨਹੀਂ ਕੀਤਾ ਸਗੋਂ ਸਮਾਜ ਅਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਾਇਬਰ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਅਜਿਹੀ ਸਮੱਗਰੀ ਨਾ ਸਿਰਫ਼ ਸਮਾਜਕ ਮਰਿਆਦਾਵਾਂ ਨੂੰ ਟੁੱਟ ਰਹੀ ਹੈ ਸਗੋਂ ਬੱਚਿਆਂ ਦੇ ਮਨ ਉੱਤੇ ਵੀ ਗੰਭੀਰ ਅਸਰ ਪਾ ਰਹੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਇਬਰ ਸੈੱਲ ਦੀ ਮਦਦ ਨਾਲ ਸੰਬੰਧਤ ਆਈਡੀ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਜਲਦ ਹੀ ਸੰਬੰਧਤ ਔਰਤ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

mother-files-fir-obscene-reel-child-mobile-cyber-police
Exit mobile version