ਪੰਜਾਬ ਡੈਸਕ (ਦੈਨਿਕ ਸਵੇਰਾ): ਢਾਕੋਲੀ ਇਲਾਕੇ ਵਿੱਚ ਸਥਿਤ ਸੁਸ਼ਮਾ ਕੈਪਿਟਲ ਕਮਰਸ਼ੀਅਲ ਕੰਪਲੈਕਸ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਢਾਕੋਲੀ ਜੀਰਕਪੁਰ ਦੇ ਨਾਲ ਲੱਗਦਾ ਮੋਹਾਲੀ ਜ਼ਿਲ੍ਹੇ ਦਾ ਇਲਾਕਾ ਹੈ, ਜੋ ਚੰਡੀਗੜ੍ਹ ਤੋਂ ਕੁਝ ਹੀ ਕਿਲੋਮੀਟਰ ਦੂਰ ਹੈ। ਜਦੋਂ ਇੱਕ ਮਹਿਲਾ ਦੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਲੋਅਰ ਗ੍ਰਾਊਂਡ ਵਿੱਚ ਬਣੇ ਇੱਕ ਸ਼ੋਰੂਮ ਵਿੱਚ ਜਾ ਘੁਸੀ। ਇਸ ਘਟਨਾ ਨਾਲ ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਨੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਮਿਲੀ ਜਾਣਕਾਰੀ ਅਨੁਸਾਰ, ਢਾਕੋਲੀ ਦੀ ਇੱਕ ਮਹਿਲਾ ਨੇ ਸੂਸ਼ਮਾ ਕੈਪਿਟਲ ਕੰਪਲੈਕਸ ਵਿੱਚ ਕਾਰ ਪਾਰਕ ਕੀਤੀ, ਪਰ ਕਾਰ ਗੀਅਰ ਵਿੱਚ ਰਹਿ ਗਈ ਅਤੇ ਹੈਂਡ ਬ੍ਰੇਕ ਵੀ ਠੀਕ ਨਹੀਂ ਲੱਗਿਆ। ਵਾਪਸ ਆ ਕੇ ਜਦੋਂ ਉਸਨੇ ਕਾਰ ਸਟਾਰਟ ਕੀਤੀ, ਤਾਂ ਕਾਰ ਅਚਾਨਕ ਬੇਕਾਬੂ ਹੋ ਕੇ ਲੋਅਰ ਗ੍ਰਾਊਂਡ ਵਿੱਚ ਬਣੇ ਸ਼ੋਰੂਮ ਦਾ ਕੱਚ ਤੋੜਦੀ ਹੋਈ ਅੰਦਰ ਚਲੀ ਗਈ।
ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਲੋਕ ਅਤੇ ਸੁਰੱਖਿਆ ਕਰਮੀ ਤੁਰੰਤ ਮੌਕੇ ‘ਤੇ ਪਹੁੰਚੇ। ਖੁਸ਼ਕਿਸਮਤੀ ਨਾਲ ਬੇਸਮੈਂਟ ਵਿੱਚ ਕੋਈ ਨਹੀਂ ਸੀ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਮਹਿਲਾ ਸੁਰੱਖਿਅਤ ਬਾਹਰ ਕੱਢ ਲਈ ਗਈ ਅਤੇ ਹਾਈਡਰਾ ਕਰੇਨ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।
