Mohali News : ਬੱਬਰ ਖਾਲਸਾ ਇੰਟਰਨੈਸ਼ਨਲ (BKI) ਸੰਗਠਨ ਨਾਲ ਜੁੜੇ ਮੁਲਜਮਾਂ ਵੱਲੋਂ ਪੰਜਾਬ ‘ਚ ਅੱਤਵਾਦੀ ਕਾਰਵਾਈਆਂ (Terrorist Activity) ਕਰਨ ਲਈ ਸਾਜਿਸ਼ ਰਚਣ ਅਤੇ ਮੁਲਜਮਾਂ ਕੋਲੋਂ ਨਜਾਇਜ ਅਸਲਾ ਬਰਾਮਦ (Weapon Smuggling) ਹੋਣ ਦੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ‘ਚ ਹੋਈ।
Canada : ਪੰਜਾਬੀ ਪਰਿਵਾਰ ਦੇ ਘਰ ਸਵਾ ਕਰੋੜ ਦੀ ਚੋਰੀ ; 5 ਮਹੀਨੇ ਪਹਿਲਾਂ ਲਿਆ ਸੀ ਘਰ ; ਮਿੰਟਾਂ ‘ਚ ਸਭ ਕੁਝ ਬਰਬਾਦ
ਅਦਾਲਤ ਵੱਲੋਂ ਇਸ ਮਾਮਲੇ ‘ਚ ਪੁਲਿਸ (Punjab Police) ਵਲੋਂ ਨਾਮਜਦ ਕੀਤੇ ਗਏ ਸ਼ਕੀਲ ਅਹਿਮਦ ਉਰਫ਼ ਲਾਡੀ ਵਾਸੀ ਪਿੰਡ ਸੰਧਵਾਂ ਜ਼ਿਲ੍ਹਾ ਗੁਰਦਾਸਪੁਰ, ਲਵਪ੍ਰੀਤ ਸਿੰਘ ਉਰਫ ਲਾਬੂ ਉਰਫ ਸੰਧੂ ਵਾਸੀ ਪਿੰਡ ਦਾਦੂ ਜੋਧ (ਬਟਾਲਾ), ਸਰੂਪ ਸਿੰਘ ਉਰਫ਼ ਰੂਪ ਘੁੱਲਾ ਵਾਸੀ ਪਿੰਡ ਖੋਥਾ (ਗੁਰਦਾਸਪੁਰ), ਸਹਿਜਪ੍ਰੀਤ ਸਿੰਘ ਉਰਫ ਨਿਰਵੈਰ ਸਿੰਘ ਸੰਨੀ ਵਾਸੀ ਪਿੰਡ ਖੋਥਾ, ਅਮਰਜੀਤ ਸਿੰਘ ਉਰਫ ਨਿੱਕਾ ਉਰਫ ਬਈਆ ਵਾਸੀ ਪਿੰਡ ਕੋਟਲੀ ਸੂਰਤ ਮੱਲੀਆਂ (ਗੁਰਦਾਸਪੁਰ), ਕਰਨਬੀਰ ਸਿੰਘ ਉਰਫ ਰਾਜਾ ਵਾਸੀ ਪਿੰਡ ਗੁੱਜਰਪੁਰਾ ਭੰਗਾਲੀ (ਮਜੀਠਾ), ਵਿਸ਼ਾਲਦੀਪ ਸਿੰਘ ਵਾਸੀ ਪਿੰਡ ਲਹਿਰਕਾ (ਅੰਮਿ੍ਤਸਰ), ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਪਿੰਡ ਮਾਨ ਬਟਾਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਖੋਥਾ ਅਤੇ ਸੁਖਵਿੰਦਰ ਸਿੰਘ ਉਰਫ ਸੁੱਖ ਉੱਪਲ ਵਾਸੀ ਪਿੰਡ ਲਹਿਰਕਾ ਅੰਮ੍ਰਿਤਸਰ ਖਿਲਾਫ ਧਾਰਾ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕਰ ਦਿੱਤੇ ਹਨ।


