Site icon Dainik Savera Punjab

ਮੋਗਾ ਦੇ ਅਜੀਤਵਾਲ ‘ਚ ਛੇਵੀਂ ਕਲਾਸ ਦੇ 11 ਸਾਲਾ ਬੱਚੇ ਦੀ ਸੜਕ ਹਾਦਸੇ ‘ਚ ਮੌਤ, ਸਕੂਲ ਤੋਂ ਆਉਂਦੇ ਸਮੇਂ ਵਾਪਰੀ ਘਟਨਾ

ਪੰਜਾਬ ਡੈਸਕ : ਮੋਗਾ ਦੇ ਅਜੀਤਵਾਲ ‘ਚ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ 11 ਸਾਲਾ ਬੱਚਾ ਨਾਮ ਗੁਲਸ਼ਰਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਛੇਵੀਂ ਕਲਾਸ ਦਾ ਵਿਦਿਆਰਥੀ ਸਕੂਲ ਤੋਂ ਸਾਈਕਲ ‘ਤੇ ਆਪਣੇ ਘਰ ਆ ਰਿਹਾ ਸੀ, ਕਿ ਇਕ ਕਾਰ ਨੇ ਉਸਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇਕ ਗਲਤ ਸਾਈਡ ਤੋਂ ਆ ਰਹੇ ਟਰੱਕ ਨੇ ਦੁਬਾਰਾ ਉਸਨੂੰ ਟੱਕਰ ਮਾਰ ਦਿੱਤੀ। ਸਥਾਨਕ ਲੋਕਾਂ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ।

Exit mobile version