Site icon Dainik Savera Punjab

ਮੋਗਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ—3 ਸਾਲਾ ਬੱਚੇ ਦੇ ਪੇਟ ਵਿੱਚ ਰਾਈਫਲ ਦੀ ਗੋਲੀ!

ਚੰਡੀਗੜ੍ਹ : ਮੋਗਾ ਦੇ ਕਿਸ਼ਨਪੁਰਾ ਮੁਹੱਲੇ ਵਿੱਚ ਇੱਕ ਚੌਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 3 ਸਾਲ ਦੇ ਬੱਚੇ ਨੂੰ ਰਾਈਫਲ ਦੀ ਗੋਲੀ ਲੱਗ ਗਈ। ਜਾਣਕਾਰੀ ਮੁਤਾਬਕ, ਘਰ ਦੇ ਮਾਲਕ ਨੇ ਸੁਰੱਖਿਆ ਲਈ ਇੱਕ ਗਾਰਡ ਰੱਖਿਆ ਹੋਇਆ ਸੀ, ਜਿਸ ਕੋਲ ਰਾਈਫਲ ਮੌਜੂਦ ਸੀ।

ਗੈਸ ਸਿਲੰਡਰ ਦੀ ਲਾਈਨ ਵਿੱਚ ਦੋ ਘੰਟੇ ਦੀ ਉਡੀਕ ਅਤੇ ਅਚਾਨਕ ਦਿਲ ਦਾ ਦੌਰਾ”—ਮੌਤ ਨੇ ਹਿਲਾਇਆ ਇਲਾਕਾ

ਨਰਸਰੀ ਕਲਾਸ ਵਿੱਚ ਪੜ੍ਹਦਾ ਇਹ ਬੱਚਾ ਪੇਪਰ ਦੇ ਕੇ ਸਕੂਲ ਤੋਂ ਘਰ ਵਾਪਸ ਆਇਆ ਸੀ। ਘਰ ਆਉਣ ਤੋਂ ਕੁਝ ਸਮੇਂ ਬਾਅਦ ਉਹ ਰਾਈਫਲ ਨਾਲ ਖੇਡਣ ਲੱਗ ਪਿਆ। ਇਸ ਦੌਰਾਨ ਰਾਈਫਲ ਅਚਾਨਕ ਚੱਲ ਗਈ ਅਤੇ ਗੋਲੀ ਬੱਚੇ ਦੇ ਪੇਟ ਵਿੱਚ ਲੱਗੀ। ਤੁਰੰਤ ਉਸਨੂੰ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸੀ ਹੈ।

 

moga-shocking-incident-3-year-old-child-shot

Exit mobile version