MOGA NEWS : ਜਲੰਧਰ ਤੋਂ ਬਾਅਦ ਹੁਣ ਮੋਗਾ ਜ਼ਿਲ੍ਹੇ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਪ੍ਰਭਾਵਿਤ ਸਕੂਲਾਂ ਵਿੱਚ ਗੋਠੇਲਾ ਸਰਕਾਰੀ ਸਕੂਲ, ਉਗੋ ਸਰਕਾਰੀ ਸਕੂਲ ਅਤੇ ਝੰਡਿਆਣਾ ਸਰਕਾਰੀ ਸਕੂਲ ਸ਼ਾਮਲ ਹਨ।
ਸਕੂਲ ਪ੍ਰਿੰਸੀਪਲ ਰਾਜੇਸ਼ ਕੁਮਾਰ ਗਰਗ ਨੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਸ ਸਮੇਂ ਪ੍ਰੀਖਿਆਵਾਂ ਦੇ ਰਹੇ ਸਨ, ਜਿਨ੍ਹਾਂ ਨੂੰ ਰੱਦ ਕਰਕੇ ਘਰ ਭੇਜ ਦਿੱਤਾ ਗਿਆ।
READ ALSO : ਡਰੋਨ ਯੁੱਧ ਵਿੱਚ ਨਵਾਂ ਮੋੜ: ਯੂਕਰੇਨ ਖਾੜੀ ਦੇਸ਼ਾਂ ਨੂੰ ਸਿਖਾਏਗਾ ਈਰਾਨੀ ਡਰੋਨਾਂ ਨਾਲ ਨਜਿੱਠਣ ਦੇ ਅਸਲੀ ਤਰੀਕੇ
ਪੁਲਿਸ ਨੇ ਬੰਬ ਨਿਰੋਧਕ ਟੀਮ ਨੂੰ ਮੌਕੇ ’ਤੇ ਭੇਜਿਆ ਅਤੇ ਸਕੂਲ ਦੀ ਜਾਂਚ ਕੀਤੀ। ਇਸ ਦੌਰਾਨ ਅਧਿਆਪਕ ਤੇਜਵੰਤ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਦੇ ਕੰਪਿਊਟਰ ਰੁਟੀਨ ਦੀ ਜਾਂਚ ਦੌਰਾਨ ਈਮੇਲ ‘ਤੇ ਧਮਕੀ ਮਿਲੀ, ਜਿਸ ਨਾਲ ਸਕੂਲ ਵਿੱਚ ਹੜਕੰਪ ਮਚ ਗਿਆ।
ਸੁਰੱਖਿਆ ਕਾਰਵਾਈ ਦੇ ਤਹਿਤ, ਵਿਦਿਆਰਥੀਆਂ ਨੂੰ ਬਿਨਾਂ ਕਿਸੇ ਜਾਣਕਾਰੀ ਦੇ ਘਰ ਭੇਜਿਆ ਗਿਆ ਅਤੇ ਸਕੂਲ ਆਲੇ-ਦੁਆਲੇ ਸਖ਼ਤ ਨਿਗਰਾਨੀ ਰੱਖੀ ਗਈ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਧਮਕੀ ਭਰੀ ਈਮੇਲ ਦੇ ਆਈਪੀ ਐਡਰੈੱਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਗੈਸ ਸਿਲੰਡਰ ਦੀ ਘਾਟ ਨੂੰ ਲੈ ਕੇ ਪੰਜਾਬ ਵਿਧਾਨਸਭਾ ਦੇ ਬਾਹਰ AAP ਨੇ ਹੱਥਾਂ ‘ਚ ਤਿੱਖੀਆਂ ਫੜ ਕੀਤਾ ਪ੍ਰਦਰਸ਼ਨ

