Punjab News
Punjab News

Moga : ਪਿਛਲੇ ਦਿਨੀਂ ਹਿੰਦੁਸਤਾਨ ਟਾਈਮਸ ਅਖ਼ਬਾਰ ਵਿੱਚ ਮੋਗਾ ਦੀ ਏਡੀਸੀ ਚਾਰੂਮੀਤਾ ਖ਼ਿਲਾਫ਼ 3.62 ਕਰੋੜ ਦੇ ਘਪਲੇ ਦੇ ਦੋਸ਼ਾਂ ਬਾਰੇ ਖ਼ਬਰ ਪ੍ਰਕਾਸ਼ਿਤ ਹੋਈ ਸੀ। ਇਸ ਨੂੰ ਲੈ ਕੇ ਅੱਜ ਏਡੀਸੀ ਚਾਰੂਮੀਤਾ ਨੇ ਪ੍ਰੈਸ ਵਾਰਤਾ ਕਰਕੇ ਸਾਰੇ ਹੀ ਇਲਜ਼ਾਮਾਂ ਨੂੰ ਬੇਬੁਨਿਆਦ ਕਹਿ ਕੇ ਸਿਰੇ ਤੋਂ ਨਕਾਰ ਦਿੱਤਾ।
ਏਡੀਸੀ ਚਾਰੂਮੀਤਾ ਨੇ ਦੱਸਿਆ ਕਿ 22 ਤਾਰੀਖ ਨੂੰ ਉਨ੍ਹਾਂ ਦੀ ਚੰਡੀਗੜ੍ਹ ਵਿੱਚ ਅਦਾਲਤੀ ਪੇਸ਼ੀ ਸੀ ਅਤੇ ਉਸੇ ਦਿਨ ਉਨ੍ਹਾਂ ਖ਼ਿਲਾਫ਼ ਘਪਲੇ ਦੀ ਖ਼ਬਰ ਛਪੀ, ਜਿਸ ਵਿੱਚ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਾਰੇ ਇਲਜ਼ਾਮ ਬਿਲਕੁਲ ਗਲਤ ਹਨ। ਮੇਰੇ ਵੱਲੋਂ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦਿੱਤਾ ਗਿਆ। ਸਾਰਾ ਪੈਸਾ ਸਰਕਾਰੀ ਅਕਾਊਂਟ ਵਿੱਚ ਹੀ ਜਮਾ ਹੈ।
ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਅਦਾਲਤ ਵਿੱਚ ਚੱਲ ਰਿਹਾ ਕੇਸ ਜ਼ਮੀਨ ਮਾਲਕ ਵੱਲੋਂ ਪੈਸਾ ਨਾ ਮਿਲਣ ਕਾਰਨ ਦਰਜ ਕੀਤਾ ਗਿਆ ਹੈ। ਖ਼ਬਰ ਛਾਪਣ ਤੋਂ ਪਹਿਲਾਂ ਅਖ਼ਬਾਰ ਨੇ ਮੇਰਾ ਪੱਖ ਜਾਣਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਤਿੰਨ-ਚਾਰ ਦਿਨਾਂ ਦਾ ਸਮਾਂ ਦਿੱਤਾ ਹੈ, ਜੇਕਰ ਉਨ੍ਹਾਂ ਨੇ ਸਪਸ਼ਟੀਕਰਨ ਨਾ ਦਿੱਤਾ ਤਾਂ ਮੈਂ ਮਾਣ-ਹਾਨੀ ਦਾ ਕੇਸ ਦਰਜ ਕਰਾਂਗੀ ਕਿਉਂਕਿ ਉਨ੍ਹਾਂ ਨੇ ਮੇਰੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।
ਚਾਰੂਮੀਤਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ ਹਨ।