ਮੋਗਾ : ਮੋਗਾ ਦੇ ਕੋਟ ਇਸੇ ਖਾਂ ਤੋਂ ਇਕ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਧੁੰਦ ਕਾਰਨ ਦੋ ਟਰਾਲਿਆਂ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤੇ ਇਸ ਟੱਕਰ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਇਸਦੀ ਲਪੇਟ ‘ਚ ਆ ਜਾਂਦਾ ਹੈ, ਜਿਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਇਕ ਟਰਾਲੇ ‘ਚ ਫਸੇ ਡਰਾਈਵਰ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਵਾਹਨਾਂ ਦੇ ਪਰਖੱਚੇ ਉੱਢ ਗਏ।


