Site icon Dainik Savera Punjab

ਮੋਬਾਈਲ ਰੀਚਾਰਜ ਹੋ ਸਕਦਾ ਹੈ ਮਹਿੰਗਾ! 4G-5G ਪਲਾਨਾਂ ਦੀਆਂ ਕੀਮਤਾਂ 20% ਤੱਕ ਵਧਣ ਦੇ ਸੰਕੇਤ

Mobile recharges may become expensive! Signs of prices of 4G-5G plans increasing by 20%

ਦੇਸ਼ ਦੇ ਕਰੋੜਾਂ ਮੋਬਾਈਲ ਉਪਭੋਗਤਾਵਾਂ ਲਈ ਆਉਣ ਵਾਲੇ ਮਹੀਨਿਆਂ ਵਿੱਚ ਰੀਚਾਰਜ ਮਹਿੰਗਾ ਹੋ ਸਕਦਾ ਹੈ। ਉਦਯੋਗ ਨਾਲ ਜੁੜੀਆਂ ਰਿਪੋਰਟਾਂ ਮੁਤਾਬਕ ਟੈਲੀਕਾਮ ਕੰਪਨੀਆਂ ਵਿੱਤੀ ਸਾਲ 2025-26 ਦੀ ਦੂਜੀ ਛਿਮਾਹੀ, ਯਾਨੀ ਅਕਤੂਬਰ ਤੋਂ ਮਾਰਚ ਦੇ ਵਿਚਕਾਰ, ਆਪਣੇ ਟੈਰਿਫ ਪਲਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਸਕਦੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ 4G ਅਤੇ 5G ਪਲਾਨਾਂ ਵਿੱਚ 10 ਤੋਂ 20 ਫੀਸਦੀ ਤੱਕ ਵਾਧਾ ਹੋ ਸਕਦਾ ਹੈ।

ਰਿਪੋਰਟਾਂ ਅਨੁਸਾਰ ਟੈਲੀਕਾਮ ਕੰਪਨੀਆਂ ਦੇ ਮਾਲੀਏ ਵਿੱਚ ਪਹਿਲਾਂ ਹੀ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਇਸ ਦਾ ਕਾਰਨ ਨਵੇਂ ਗਾਹਕਾਂ ਦੀ ਲਗਾਤਾਰ ਵਾਧੀ ਅਤੇ ਉਪਭੋਗਤਾਵਾਂ ਦਾ ਮਹਿੰਗੇ ਅਤੇ ਪ੍ਰੀਮੀਅਮ ਪਲਾਨਾਂ ਵੱਲ ਰੁਝਾਨ ਹੈ। ਭਾਰਤੀ ਏਅਰਟੈੱਲ ਨਾਲ ਲਗਭਗ 35 ਲੱਖ ਨਵੇਂ ਗਾਹਕ ਜੁੜਨ ਅਤੇ ਵੋਡਾਫੋਨ ਆਈਡੀਆ (Vi) ਨਾਲ ਕਰੀਬ 5 ਲੱਖ ਨਵੇਂ ਗਾਹਕ ਜੁੜਨ ਦਾ ਅਨੁਮਾਨ ਹੈ।

ਕਿਸਮਤ ਜਾਂ ਸ਼ਖਸੀਅਤ? ਸਫਲਤਾ ਦਾ ਅਸਲ ਰਾਜ਼ ਕੀ ਹੈ

ਇਸ ਦੇ ਨਾਲ ਹੀ 2G ਤੋਂ 4G ਅਤੇ 5G ਸੇਵਾਵਾਂ ਵੱਲ ਤੇਜ਼ੀ ਨਾਲ ਹੋ ਰਹੇ ਬਦਲਾਅ ਕਾਰਨ ਪ੍ਰਤੀ ਉਪਭੋਗਤਾ ਔਸਤ ਆਮਦਨ (ARPU) ਵਿੱਚ ਵੀ ਸਾਲਾਨਾ ਲਗਭਗ 5 ਫੀਸਦੀ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ।

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਐਮ ਫਾਈਨੈਂਸ਼ੀਅਲ ਨੇ ਅਗਲੇ 3 ਤੋਂ 6 ਮਹੀਨਿਆਂ ਵਿੱਚ 12 ਤੋਂ 15 ਫੀਸਦੀ ਟੈਰਿਫ ਵਾਧੇ ਦੀ ਸੰਭਾਵਨਾ ਜਤਾਈ ਹੈ, ਜਦਕਿ ਮੋਰਗਨ ਸਟੈਨਲੀ ਨੇ ਨਵੰਬਰ-ਦਸੰਬਰ ਤੱਕ 4G ਅਤੇ 5G ਪਲਾਨਾਂ ਵਿੱਚ 16 ਤੋਂ 20 ਫੀਸਦੀ ਤੱਕ ਵਾਧੇ ਦਾ ਅਨੁਮਾਨ ਲਗਾਇਆ ਹੈ। ਜ਼ਿਕਰਯੋਗ ਹੈ ਕਿ ਟੈਲੀਕਾਮ ਕੰਪਨੀਆਂ ਨੇ ਇਸ ਤੋਂ ਪਹਿਲਾਂ ਜੁਲਾਈ 2024 ਵਿੱਚ ਆਪਣੇ ਮੋਬਾਈਲ ਰੀਚਾਰਜ ਪਲਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ।

ਪੰਜਾਬ ਵਿੱਚ ਕਿਸਾਨਾਂ ਦਾ ‘ਰੇਲ ਰੋਕੋ’ ਅੰਦੋਲਨ ਸ਼ੁਰੂ, ਕਈ ਟਰੇਨਾਂ ਪ੍ਰਭਾਵਿਤ, ਯਾਤਰੀ ਹੋਏ ਖੱਜਲ-ਖੁਆਰ

Exit mobile version