Site icon Dainik Savera Punjab

ਪੰਜਾਬ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਦੌਰਾਨ ਬਾਜਵਾ ਨੇ ਕੀਤਾ ਹੰਗਾਮਾ, ਮਨਰੇਗਾ ਬਦਲਾਵਾਂ ਤੇ ਸਰਕਾਰ ਨੂੰ ਘੇਰਿਆ

Bajwa creates ruckus during Punjab Vidhan Sabha special session, surrounds government on MNREGA changes

Bajwa creates ruckus during Punjab Vidhan Sabha special session, surrounds government on MNREGA changes

ਚੰਡੀਗੜ੍ਹ ਨਿਊਜ਼ : ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇ ਵਿਰੋਧ ਵਿੱਚ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਹੰਗਾਮਾ ਮਚ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਨੂੰ ਸਮੇਂ ਅਤੇ ਪੈਸੇ ਦੀ ਬਰਬਾਦੀ ਕਰਾਰ ਦਿੱਤਾ।

ਸੈਸ਼ਨ ਵਿੱਚ ਬੋਲਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਅਸਲ ਵਿੱਚ ਕਿਸੇ ਨਤੀਜੇ ਵਾਲੇ ਨਹੀਂ ਹਨ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਸੈਸ਼ਨ ਦਾ ਕੀ ਮਤਲਬ ਹੈ ਜਿਸ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਵਿਧਾਨ ਸਭਾ ਨੂੰ ਬਿਆਨਬਾਜ਼ੀ ਅਤੇ ਝੂਠ ਦੇ ਪਲੇਟਫਾਰਮ ਵਜੋਂ ਵਰਤ ਰਹੀ ਹੈ।

READ ALSO : ਲੁਧਿਆਣਾ :ਬਸੰਤ ਨਗਰ ਵਿੱਚ ਭਿਆਨਕ ਅੱਗ ਲੱਗਣ ਨਾਲ 2 ਇਮਾਰਤਾਂ ਸੜ ਕੇ ਸੁਆਹ

ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਬਾਜਵਾ ਦੇ ਬਿਆਨ ‘ਤੇ ਇਤਰਾਜ਼ ਕਰਦਿਆਂ ਕਿਹਾ ਕਿ ਜੇਕਰ ਵਿਰੋਧੀ ਧਿਰ ਨੂੰ ਕੋਈ ਸਵਾਲ ਹੈ ਤਾਂ ਉਹ ਸੈਸ਼ਨ ਦਾ ਬਾਈਕਾਟ ਕਰ ਸਕਦੇ ਹਨ। ਇਸਦੇ ਜਵਾਬ ਵਿੱਚ ਬਾਜਵਾ ਨੇ ਕਿਹਾ ਕਿ ਬਾਈਕਾਟ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮਨਰੇਗਾ ਸਕੀਮ ਕਾਂਗਰਸ ਦੀ ਸ਼ੁਰੂ ਕੀਤੀ ਯੋਜਨਾ ਹੈ।

VD: Faridkot ‘ਚ ਪੈ ਰਹੀ ਕੜਾਕੇ ਦੀ ਠੰਡ, Visibility ਹੋਈ Zero

Bajwa creates ruckus during Punjab Vidhan Sabha special session, surrounds government on MNREGA changes
Exit mobile version