MLA Kunwar Vijay Pratap : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਨੂੰ ਝਟਕੇ ਤੇ ਝਟਕਾ ਲੱਗਦਾ ਜਾ ਰਿਹਾ ਹੈ। ਅਜੇ ਦੋ ਵਿਧਾਇਕਾਂ ਦੇ ਪਾਰਟੀ ਛੱਡਣ ਨੂੰ ਇੱਕ ਦਿਨ ਨਹੀਂ ਲੰਘਿਆ ਸੀ ਕਿ ਹੁਣ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ।
ਬਹੁਤ ਹੀ ਸਤਿਕਾਰਯੋਗ ਅੰਮ੍ਰਿਤਸਰ ਦੇ ਮੇਰੇ ਭੈਣ-ਭਰਾਵੋਂ, ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਮੈਂ ਇਸਤੀਫ਼ਾ ਦੇ ਦਿੱਤਾ ਹੈ। ਮੈਂ ਤੁਹਾਡੇ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਵਾਸਤੇ ਆਖ਼ਿਰੀ ਸਾਹ ਤੱਕ ਰਿਣੀ ਰਹਾਂਗਾ। >ਤੁਹਾਡੇ ਸਹਿਯੋਗ ਅਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਗਲੀ-ਨਾਲੀ ਅਤੇ ਰਿਬਨ-ਕਟਿੰਗ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਾ, ਫਿਰੌਤੀ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਜਕੜੇ ਪੰਜਾਬ ਨੂੰ ਮੁੜ ਉੱਨਤਸ਼ੀਲ ਅਤੇ ਮੋਹਰੀ ਸੂਬਾ ਬਣਾਉਣ ਲਈ ਅਸੀਂ ਸਾਰਿਆਂ ਨੇ ਮਿਲ਼ ਕੇ ਇਕਜੁਟ ਪ੍ਰਯਾਸ ਕਰਨਾ ਹੈ। >ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਤੌਰ ਵਿਧਾਇਕ ਆਪਣਾ 90 ਪਰਸੈਂਟ ਟਾਰਗੇਟ ਪੂਰਾ ਕਰ ਲਿਆ ਹੈ; ਜੋ ਕੰਮ ਇੱਕ ਵਿਧਾਇਕ ਨੇ ਕਰਨਾ ਹੁੰਦਾ ਹੈ। ਕੌਂਸਲਰ, ਮੇਅਰ ਅਤੇ ਸਾਂਸਦ ਦੇ ਕੰਮ ਇਸਤੋਂ ਇਲਾਵਾ ਹਨ। >ਮੈਂ ਇਲਾਕਾ ਵਾਰ ਆਪਣੇ ਵੱਲੋਂ ਕਰਾਏ ਕੰਮਾਂ ਦਾ ਵੇਰਵਾ ਵੀ ਦਿੱਤਾ ਹੈ ਜੋ ਅਖ਼ਬਾਰ ਅਤੇ ਮੇਰੇ ਫੇਸਬੁੱਕ ਪੇਜ ਤੇ ਮੌਜੂਦ ਹੈ। >ਮੇਰੀ ਸੱਭ ਤੋਂ ਵੱਡੀ ਪ੍ਰਾਪਤੀ ਹੈ ਕਿ ਮੈਂ ਰਾਜਨੀਤੀ ਤੋਂ ਮਾਈ-ਬਾਪ ਕਲਚਰ ਨੂੰ ਖਤਮ ਕੀਤਾ ਅਤੇ ਇੱਕ ਜਨਤਾ ਨੂੰ ਆਪਣਾ ਪ੍ਰੇਰਣਾ-ਸਰੋਤ ਸਮਝ ਕੇ ਕੰਮ ਕੀਤਾ। >ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਹਮੇਸ਼ਾ ਅੰਬਰਸਰੀਆਂ ਦੀ ਆਵਾਜ ਬੁਲੰਦ ਕੀਤੀ ਅਤੇ ਪਾਣੀ ਸੀਵਰੇਜ ਤੋਂ ਲੈ ਕੇ ਸਰਕਟ ਹਾਊਸ, ਕੰਪਨੀ ਬਾਗ, ਗੰਦਾ ਨਾਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਸਰੂਪ ਰਾਣੀ ਕਾਲਜ ਅਤੇ ਬਰਗਾੜੀ ਬੇਅਦਬੀ ਦੇ ਮੁੱਦੇ ਬੇਬਾਕੀ ਨਾਲ ਰੱਖੇ। ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗਲੀ ਅਤੇ ਮੁਹੱਲਾ ਦਾ ਨਾਂ ਲੈ ਕੇ ਇਲਾਕੇ ਵਾਰ ਮੁੱਦੇ ਮੇਰੇ ਵਲੋਂ ਉਠਾਏ ਗਏ। >ਤੁਹਾਡੇ ਨਾਲ ਮਿਲਕੇ ਅੱਗੇ ਦੀ ਸਟ੍ਰੈਟਜੀ ਬਣਾਕੇ ਇੱਕ ਸਾਫ਼-ਸੁਥਰੀ ਰਾਜਨੀਤੀ ਅਤੇ ਸਵੱਛ ਪ੍ਰਸ਼ਾਸਨ ਸੁਨਿਸ਼ਚਿਤ ਕਰਨਾ ਮੇਰਾ ਉਦੇਸ ਹੋਵੇਗਾ। >ਮੇਰਾ ਇਕੋ-ਇਕ ਮਕਸਦ ਹੈ “ਪੰਜਾਬ ਫਸਟ”। ਇਸਤੋਂ ਇਲਾਵਾ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਹੋਵੇਗਾ।
ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ…
ਕੁੰਵਰ ਵਿਜੈ ਪ੍ਰਤਾਪ ਸਿੰਘ— Kunwar Vijay Pratap Singh (@Kvijaypratap) November 2, 2026


