skip to content

Dainik Savera Times Logo

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ “ਪੰਜਾਬ ਦਾ ਪੁੱਤ” ਅਵਾਰਡ ਨਾਲ ਸਨਮਾਨਤ

6 months पहले

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ “ਪੰਜਾਬ ਦਾ ਪੁੱਤ” ਅਵਾਰਡ ਨਾਲ ਸਨਮਾਨਤ

ਅਜਨਾਲਾ ਡੈਸਕ : ਅਜਨਾਲਾ ਦੇ ਦੁਸ਼ਹਿਰਾ ਗਰਾਊਂਡ ਵਿੱਚ ਅੱਜ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸਾਬਕਾ ਕੈਬਨਟ ਮੰਤਰੀ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ “ਪੰਜਾਬ ਦਾ ਪੁੱਤ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਜਨਾਲਾ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਹੜਾਂ ਦੌਰਾਨ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਅਤੇ ਲੋਕਾਂ ਲਈ ਮਸੀਹਾ ਵਜੋਂ ਨਿਭਾਏ ਗਏ ਭੂਮਿਕਾ ਲਈ ਦਿੱਤਾ ਗਿਆ।

Read Also : ਆਨੋਖਾ Talent ਡੇੜ੍ਹ ਮਿੰਟ ਵਿੱਚ ਅੱਠ ਕਵਿਤਾਵਾਂ ਲਿਖ ਸਕਦੀ ਹੈ ਇਹ ਬੱਚੀ

ਸਮਾਰੋਹ ਦੌਰਾਨ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਧਾਲੀਵਾਲ ਨੇ ਹੜਾਂ ਦੇ ਸਮੇਂ ਲੋਕਾਂ ਦੀ ਮਦਦ ਲਈ ਜੋ ਜਤਨ ਕੀਤੇ, ਉਹ ਬੇਮਿਸਾਲ ਸਨ। ਉਨ੍ਹਾਂ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਹਤ ਪਹੁੰਚਾਉਣ, ਇਲਾਜ, ਰਿਹਾਇਸ਼ ਅਤੇ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਜੋ ਭੂਮਿਕਾ ਨਿਭਾਈ ਗਈ, ਉਸ ਕਾਰਨ ਉਹਨਾਂ ਨੂੰ ਇਹ ਅਵਾਰਡ ਦੇਣ ਦਾ ਫੈਸਲਾ ਲਿਆ ਗਿਆ।

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਪ੍ਰਤੀ ਧੰਨਵਾਦ ਜਤਾਉਂਦਿਆਂ ਕਿਹਾ,”ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਲੋਕਾਂ ਨੇ ਮੇਰੇ ਨਿੱਜੀ ਨਹੀਂ ਸਗੋਂ ਇਕ ਜ਼ਿੰਮੇਵਾਰ ਜਨਤਕ ਨੌਕਰ ਦੇ ਤੌਰ ‘ਤੇ ਕੀਤੇ ਕੰਮਾਂ ਦੀ ਕਦਰ ਕੀਤੀ। ਮੈਂ ਸਿਰਫ਼ ਆਪਣਾ ਫਰਜ਼ ਨਿਭਾਇਆ ਹੈ ਤੇ ਭਵਿੱਖ ਵਿੱਚ ਵੀ ਲੋਕਾਂ ਦੀ ਨਿਰੰਤਰ ਸੇਵਾ ਕਰਦਾ ਰਹਾਂਗਾ।”

ਇਸ ਮੌਕੇ ‘ਤੇ ਕਈ ਧਾਰਮਿਕ ਜਥੇਬੰਦੀਆਂ, ਸਿਅਾਸੀ ਆਗੂਆਂ, ਸਮਾਜ ਸੇਵਕਾਂ ਅਤੇ ਸਥਾਨਕ ਵਾਸੀਆਂ ਦੀ ਭਾਰੀ ਗਿਣਤੀ ਹਾਜ਼ਰ ਰਹੀ। ਸਾਰਿਆਂ ਨੇ ਵਿਧਾਇਕ ਧਾਲੀਵਾਲ ਨੂੰ ਸਨਮਾਨ ਮਿਲਣ ਉੱਤੇ ਮੁਬਾਰਕਬਾਦ ਦਿੱਤੀ।

video: Exclusive Interview : ਕੇਂਦਰ ਨੇ ਪੰਜਾਬ ਨਾਲ ਫਿਰ ਕੀਤਾ ਧੋਖਾ’ MP Malwinder Kang

खबरें और भी हैं...

Copyright © 2026 Dainik Savera Times. All rights reserved.