
Agricultural News : ਰਈਆ ਦਾਣਾ ਮੰਡੀ ਵਿੱਚ ਖਰੀਦ ਪ੍ਰਬੰਧਾਂ ਦਾ ਵਿਧਾਇਕ ਵੱਲੋਂ ਜਾਇਜ਼ਾ, ਮੁਕੰਮਲ ਪ੍ਰਬੰਧਾਂ ‘ਤੇ ਤਸੱਲੀ
ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਗ ਨੇ ਰਈਆ ਦਾਣਾ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਵਿਧਾਇਕ ਨੇ ਮੰਡੀ ਦੇ ਮੁਕੰਮਲ ਪ੍ਰਬੰਧਾਂ ‘ਤੇ ਸੰਤੋਸ਼ ਪ੍ਰਗਟ ਕੀਤਾ।
ਦੌਰੇ ਦੌਰਾਨ ਦਲਬੀਰ ਸਿੰਘ ਟੌਗ ਨੇ ਦੱਸਿਆ ਕਿ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਵੀ ਰਈਆ ਮੰਡੀ ਦਾ ਦੌਰਾ ਕੀਤਾ। ਮੰਡੀ ਦੇ ਪ੍ਰਬੰਧ ਸੈਕਟਰੀ ਸਾਹਿਬਾਨ, ਵੱਖ-ਵੱਖ ਏਜੰਸੀਆਂ ਦੇ ਅਫਸਰ ਅਤੇ ਪਾਰਟੀ ਆਗੂਆਂ ਨਾਲ ਮਿਲ ਕੇ ਵੇਖੇ ਗਏ। ਮੰਡੀ ਦਾ ਪ੍ਰਬੰਧ ਕੈਬਿਨੇਟ ਮੰਤਰੀ ਨੂੰ ਬਹੁਤ ਵਧੀਆ ਲੱਗਿਆ।
ਵਿਧਾਇਕ ਨੇ ਦੱਸਿਆ ਕਿ ਇਸ ਸਾਲ ਵੀ ਮੰਡੀ ਵਿੱਚ ਹਰ ਸਾਲ ਦੀ ਤਰ੍ਹਾਂ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਜੌ ਸੀਜ਼ਨ ਚੱਲ ਰਿਹਾ ਹੈ, ਉਸ ਵਿੱਚ ਅੱਜ ਤੱਕ 8,360 ਮੈਟਰਿਕ ਟਨ ਝੋਨਾ ਮੰਡੀ ਵਿੱਚ ਆ ਚੁੱਕਾ ਹੈ, ਜਿਸ ਵਿੱਚੋਂ 2,628 ਮੈਟਰਿਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਝੋਨੇ ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਕੈਬਿਨੇਟ ਮੰਤਰੀ ਨੇ ਮੰਡੀ ਵਿੱਚ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਿਸਾਨਾਂ ਦੀ ਫਸਲ ਮੰਡੀ ਵਿੱਚ ਆ ਰਹੀ ਹੈ, ਜਿਸ ਨਾਲ ਕਿਸਾਨ ਅਤੇ ਆੜ੍ਹਤੀ ਦੋਹਾਂ ਖ਼ੁਸ਼ ਹਨ।